ਐੱਮਐੱਸਪੀ ਨੀਤੀ ਦਾਲਾਂ ਲਈ ਬਣਾਈ ਜਾਵੇ: ਨੀਤੀ ਆਯੋਗ ਮੈਂਬਰ

ਨਵੀਂ ਦਿੱਲੀ (ਸਮਾਜ ਵੀਕਲੀ): ਨੀਤੀ ਆਯੋਗ ਦੇ ਮੈਂਬਰ(ਖੇਤੀ) ਰਮੇਸ਼ ਚੰਦ ਨੇ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਕਿਸੇ ਵੀ ਤਰੀਕੇ ਨਾਲ ਖੇਤੀ ਨੂੰ ਪ੍ਰਭਾਵਿਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਖਰੀਦ ਤੇ ਐੱਮਐੱਸਪੀ ਬਾਰੇ ਨੀਤੀਆਂ ਨੂੰ ਦਾਲਾਂ ਦੇ ਪੱਖ ਵਿੱਚ ਬਣਾਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਖੇਤੀ ਨੂੰ ਦਿੱਤੀ ਜਾਂਦੀ ਸਬਸਿਡੀ, ਕੀਮਤ ਤੇ ਤਕਨੀਕ ਕਾਫੀ ਹੱਦ ਤੱਕ ਝੋਨੇ, ਕਣਕ ਤੇ ਗੰਨੇ ਦੇ ਹੱਕ ਵਿੱਚ ਹੈ। ਸ੍ਰੀ ਚੰਦ ਨੇ ਕਿਹਾ ਕਿ ਖੇਤੀ ਖੇਤਰ ਦੀ ਵਿਕਾਸ ਦਰ 2021-22 ’ਚ ਤਿੰਨ ਫ਼ੀਸਦ ਤੋਂ ਵੱਧ ਰਹੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 114460 ਨਵੇਂ ਮਾਮਲੇ ਤੇ 2677 ਮੌਤਾਂ, ਪੰਜਾਬ ’ਚ ਮ੍ਰਿਤਕਾਂ ਦੀ ਗਿਣਤੀ 15009 ਤੱਕ ਪੁੱਜੀ
Next articleਨਾਈਜੀਰੀਆ ’ਚ ਟਵਿੱਟਰ ’ਤੇ ਅਣਮਿੱਥੇ ਸਮੇਂ ਲਈ ਰੋਕ