ਨਵੀਂ ਦਿੱਲੀ (ਸਮਾਜਵੀਕਲੀ) – ਭਾਰਤੀ ਹਵਾਈ ਸੈਨਾ ਦੇ ਐੱਮਆਈ-17 ਟਰਾਂਸਪੋਰਟ ਹੈਲੀਕਾਪਟਰ ਨੂੰ ਅੱਜ ਖ਼ਰਾਬ ਮੌਸਮ ਕਾਰਨ ਨੂੰ ਸਿੱਕਮ ਦੇ ਮੁਕੁਤਾਂਗ ਨੇੜੇ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਵਿਚ ਛੇ ਜਣੇ ਸਵਾਰ ਸਨ, ਜਿਨ੍ਹਾਂ ਵਿਚੋਂ ਚਾਰ ਹਵਾਈ ਫੌਜ ਤੇ ਦੋ ਥਲ ਸੈਨਾ ਨਾਲ ਸਬੰਧਤ ਹਨ।
ਇਕ ਵਿਅਕਤੀ ਨੂੰ ਸੱਟਾਂ ਲੱਗੀਆਂ ਹਨ ਤੇ ਹੈਲੀਕਾਪਟਰ ਨੂੰ ਨੁਕਸਾਨ ਪੁੱਜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਚੇਤੇਨ ਤੋਂ ਮੁੱਕਤੰਗ ਜਾ ਰਿਹਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।