ਆਂਧਰਾ ਵਿੱਚ ਗੈਸ ਲੀਕ: 8 ਮਰੇ, 1000 ਤੋਂ ਵੱਧ ਹਸਪਤਾਲ ਵਿੱਚ

ਵਿਸ਼ਾਖਾਪਟਨਮ (ਸਮਾਜਵੀਕਲੀ) – ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਤੜਕੇ ਪਾਲਸਟਿਕ ਦੀ ਫੈਕਟਰੀ ਵਿੱਚ ਗੈਸ ਰਿਸਣ ਕਾਰਨ ਇਕ ਬੱਚੇ ਸਣੇ ਕਰੀਬ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 1000 ਤੋਂ ਵੱਧ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ। ਗੈਸ ਰਿਸਣ ਕਾਰਨ ਫੈਕਟਰੀ ਦੇ ਪੰਜ ਕਿਲੋਮੀਟਰ ਤੱਕ ਪਿੰਡਾਂ ਦੇ ਲੋਕਾਂ ’ਤੇ ਇਸ ਦਾ ਅਸਰ ਹੋਇਆ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ’ਤੇ ਹੰਗਾਮੀ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।

Previous articleDifferences emerge in UPA over migrants return issue
Next articleਐੱਮਆਈ-17 ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਰਿਆ, ਇਕ ਜ਼ਖ਼ਮੀ