ਐਲ ਐਲ ਬੀ ਕਰਕੇ ਆਈਆਂ ਦੋ ਲੜਕੀਆਂ ਦਾ ਸਮਾਜ ਵਲੋਂ ਭਰਵਾਂ ਸਵਾਗਤ

ਲੜਕੀਆਂ ਕਰ ਰਹੀਆਂ ਹਨ ਦਲਿਤ ਸਮਾਜ ਦਾ ਨਾਮ Àੁੱਚਾ – ਰਾਮ ਲੁਭਾਇਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਮਾ.ਰਾਮ ਲੁਭਾਇਆ ਸਲਾਲਾ ਨੇ ਸਮੁੱਚੇ ਸਮਾਜ ਨਾਲ ਮਿਲ ਕੇ ਐਲ ਐਲ ਬੀ ਕਰਕੇ ਆਈਆਂ ਦੋ ਲੜਕੀਆਂ ਦਾ ਪਿੰਡ ਸਲਾਲਾ ਵਿਚ ਢੋਲਾਂ ਨਾਲ ਨਿੱਘਾ ਸਵਾਗਤ ਕਰਦਿਆਂ ਉਨ•ਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਮਾ. ਰਾਮ ਲੁਭਾਇਆ ਨੇ ਕਿਹਾ ਕਿ ਦਲਿਤ ਸਮਾਜ ਦੀਆਂ ਲੜਕੀਆਂ ਅੱਜ ਪੜ• ਲਿਖ ਕੇ ਬਹੁਜਨਾਂ ਦਾ ਨਾਮ Àੁੱਚਾ ਕਰਦਿਆਂ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ Àੁੱਚਾ ਚੁੱਕ ਰਹੀਆਂ ਹਨ।

ਉਨ•ਾਂ ਦੱਸਿਆ ਕਿ ਨੇਹਾ ਰਾਣੀ ਪੁੱਤਰੀ ਨਰਿੰਦਰ ਸਿੰਘ ਪਿੰਡ ਸਲਾਲਾ, ਬਲਜੀਤ ਕੌਰ ਪੁੱਤਰੀ ਹੰਸ ਰਾਜ ਪਿੰਡ ਨੰਗਲ ਫੀਦਾਂ ਸਮਾਜ ਦੀਆਂ ਉਹ ਹੋਣਹਾਰ ਧੀਆਂ ਹਨ, ਜਿੰਨ•ਾਂ ਨੇ ਆਪਣੀ ਸਖ਼ਤ ਮੇਹਨਤ ਨਾਲ ਐਲ ਐਲ ਬੀ ਕਰਕੇ ਵਕਾਲਤ ਦਾ ਰੁਤਬਾ ਲਿਆ। ਇਸ ਮੌਕੇ ਇੰਨ•ਾਂ ਲੜਕੀਆਂ ਨੇ ਕਿਹਾ ਕਿ ਉਹ ਆਪਣੀ ਪੜ•ਾਈ ਨੂੰ ਜਾਰੀ ਰੱਖਦਿਆਂ ਜੱਜ ਬਨਣ ਦੀਆਂ ਇਛੁੱਕ ਹਨ। ਇਸ ਮੌਕੇ ਪਿੰਡ ਵਾਸੀਆਂ ਅਤੇ ਬਹੁਜਨ ਵਰਕਰਾਂ ਨੇ ਉਕਤ ਲੜਕੀਆਂ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਪਾਇਲਟ ਦਿਲਬਾਗ ਸਿੰਘ, ਰੂਪ ਲਾਲ ਦੁੱਗਲ, ਮਾ. ਰਾਮ ਚੰਦ, ਕਾਂਸ਼ੀ ਰਾਮ, ਸਬ ਇੰਸ. ਬਲਦੇਵ ਸਿੰਘ, ਸੰਤੋਖ ਸਿੰਘ, ਨੀਲ ਕਮਲ ਹੀਰਾ, ਕੁਲਦੀਪ ਚੁੰਬਰ, ਪ੍ਰਗਟ ਚੁੰਬਰ, ਤਰਸੇਮ ਲਾਲਾ ਜੀ, ਪਟਵਾਰੀ ਪਰਮਜੀਤ ਸਿੰਘ, ਮਲਕੀਤ ਸਿੰਘ ਪੱਪੂ, ਜਸਵੀਰ ਕੌਰ ਸਾਬਕਾ ਸਰਪੰਚ, ਰਕੇਸ਼ ਰਾਣੀ ਸਾਬਕਾ ਸਰਪੰਚ, ਰਕੇਸ਼ ਕੁਮਾਰ ਬੱਘਾ, ਬਾਸੂ ਦੇਵ, ਦਪਿੰਦਰ ਕੁਮਾਰ ਦੀਪਾ, ਹੇਮ ਰਾਜ, ਗਿਆਨ ਕੌਰ ਦਾਦੀ, ਕੇਵਲ ਸਿੰਘ ਕੇਬਾ, ਰੋਬਨ, ਅਨਮੋਲ, ਖੁਸ਼ਦੀਪ ਕੁਮਾਰ, ਵਿਸ਼ਵਜੀਤ, ਅਮਨਦੀਪ ਸਿੰਘ, ਸ਼ਰਨਦੀਪ, ਸ਼ਿੰਗਾਰਾ ਰਾਮ, ਰਵਿੰਦਰ ਸਿੰਘ ਨੰਬਰਦਾਰ, ਬਾਬਾ ਲੱਕੀ ਸ਼ਾਹ, ਸੁਰਿੰਦਰ ਸਿੰਦਾ, ਰਾਮ ਕਿਸ਼ਨ ਅਤੇ ਅਮਰਜੀਤ ਸਮੇਤ ਕਈ ਹੋਰ ਹਾਜ਼ਰ ਸਨ।

Previous articleਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਤੇ ਡਾਕਾ ਨਾ ਮਾਰੇ – ਰਜਨੀ ਜੈਨ ਆਰੀਆ
Next articleਪਰਿਵਾਰਕ ਤੇ ਸਮਾਜਿਕ ਗੀਤਾਂ ਦਾ ਸਿਰਨਾਵਾਂ ਕੁਲਵੰਤ ਖਨੌਰੀ