ਐਲ ਆਰ ਬਾਲੀ ਦੀ ਸ਼ਰਧਾਂਜਲੀ ਸਭਾ 6 ਜੁਲਾਈ ਨੂੰ ਅੰਬੇਡਕਰ ਭਵਨ ਵਿਖੇ

ਸੰਸਥਾਵਾਂ ਦੇ ਪਦਾਧਿਕਾਰੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਅੰਬੇਡਕਰੀ ਵਿਚਾਰਧਾਰਾ ਦੇ ਸਿਰਮੌਰ ਚਿੰਤਕ, ਉੱਘੇ ਅੰਬੇਡਕਰੀ, ਲੇਖਕ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਹੌਰੀ ਰਾਮ ਬਾਲੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 6 ਜੁਲਾਈ, 2024 ਨੂੰ ਆਯੋਜਿਤ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਅੰਬੇਡਕਰ ਭਵਨ ਟਰਸਟ (ਰਜਿ.) ਜਲੰਧਰ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਪੰਜਾਬ ਯੂਨਿਟ ਦੀ ਇੱਕ ਸਾਂਝੀ ਮੀਟਿੰਗ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ।  6 ਜੁਲਾਈ, 2024 ਨੂੰ ਹੋਣ ਵਾਲੀ ਇਸ ਸ਼ਰਧਾਂਜਲੀ ਸਭਾ ਵਿੱਚ ਤਕਸ਼ਲਾ ਮਹਾ ਬੁੱਧ ਵਿਹਾਰ ਲੁਧਿਆਣਾ ਦੇ ਸਤਿਕਾਰਤ ਭੰਤੇ ਸ੍ਰੀ ਪ੍ਰਗਿਆ ਬੋਧੀ ਜੀ ਬੁੱਧ ਵੰਦਨਾ ਅਤੇ ਤ੍ਰਿਸ਼ਣ ਦੇ ਪਾਠ ਉਪਰੰਤ ਆਪਣੇ ਪ੍ਰਵਚਨਾਂ ਦੁਆਰਾ ਬਾਲੀ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ।  ਜ਼ਿੰਦਗੀ ਭਰ ਬਾਲੀ ਜੀ ਨੂੰ ਨਿਰੰਤਰ ਸਹਿਯੋਗ ਦੇਣ ਵਾਲੇ ਪ੍ਰਸਿੱਧ ਲੇਖਕ ਅਤੇ ਬੁੱਧ ਚਿੰਤਨ ਦੇ ਉੱਘੇ ਵਿਦਵਾਨ ਡਾ. ਸੁਰਿੰਦਰ ਅਜਨਾਤ ਮੁੱਖ ਭਾਸ਼ਣ ਦੇਣਗੇ।  ਉਨ੍ਹਾਂ ਤੋਂ ਇਲਾਵਾ ਪ੍ਰਮੁੱਖ ਬੁੱਧੀਜੀਵੀ ਅਤੇ ਵਿਚਾਰਵਾਨ ਸ੍ਰੀ ਲਾਹੌਰੀ ਰਾਮ ਬਾਲੀ ਜੀ ਦੇ ਸੰਘਰਸ਼ਸ਼ੀਲ ਜੀਵਨ, ਅੰਬੇਡਕਰ ਅੰਦੋਲਨ ਵਿੱਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਅਤੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੀਆਂ ਦਰਜਨਾਂ ਪੁਸਤਕਾਂ ਦੀ ਰਚਨਾ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਅਣਥੱਕ ਯਤਨਾਂ ਉੱਪਰ ਚਾਨਣਾ ਪਾਉਣਗੇ।   ਇਹ ਸ਼ਰਧਾਂਜਲੀ ਸਮਾਰੋਹ  6 ਜੁਲਾਈ, ਸ਼ਨੀਵਾਰ ਨੂੰ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਸ਼ਰਧਾਂਜਲੀ ਸਭਾ ਦੀ ਸਮਾਪਤੀ ਉਪਰੰਤ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।  ਅੱਜ ਦੀ ਮੀਟਿੰਗ ਵਿੱਚ ਸ਼ਰਧਾਂਜਲੀ ਸਮਾਰੋਹ ਦੇ ਪ੍ਰਬੰਧਾਂ ਬਾਰੇ ਵਿਸਤਰਿਤ ਚਰਚਾ ਕਰਨ ਲਈ ਉਪਰੋਕਤ ਤਿੰਨਾਂ ਸੰਸਥਾਵਾਂ ਦੇ ਪਦਾਧਿਕਾਰੀਆਂ,  ਸਰਬਸ਼੍ਰੀ  ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ),  ਡਾ. ਜੀਸੀ ਕੌਲ, ਚਰਨ ਦਾਸ  ਸੰਧੂ, ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਸੰਧੂ, ਗੌਤਮ ਸਾਂਪਲਾ,  ਪਰਮਿੰਦਰ ਸਿੰਘ ਖੁੱਤਣ,  ਅਵਧੂਤ ਰਾਏ,  ਹਰਭਜਨ ਨਿਮਤਾ ਅਤੇ ਮਿਸ ਕਵਿਤਾ ਢਾਂਡੇ ਨੇ ਭਾਗ ਲਿਆ।

ਬਲਦੇਵ ਰਾਜ ਭਾਰਦਵਾਜ

 ਜਨਰਲ ਸਕੱਤਰ

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਵੇ ਧਰਤਿ ਹਰਿਆਲੀ ਲਹਿਰ ਸਮਰਾਲਾ ਹਾਕੀ ਕਲੱਬ ਵੱਲੋਂ ਪਿੰਡ ਲੱਲ ਕਲਾਂ ਦੇ ਕਿਸਾਨ ਹਰਪ੍ਰੀਤ ਸਿੰਘ ਦੇ ਖੇਤ ਵਿੱਚ ਫ਼ਲਦਾਰ ਬੂਟੇ ਲਾਏ
Next articleBhai Taru Singh ji, A Brave and Fearless Warrior