ਐਲੀ ਮਾਂਗਟ ਦੇ ਗੀਤ “ਗਿੱਧਾ” ਨਾਲ ਚਰਚਾ ਚ ਆਈ -ਗੀਤਕਾਰ ਈਵਾ ਰੰਧਾਵਾ

(ਸਮਾਜ ਵੀਕਲੀ) : ਅੱਜਕੱਲ ਦੇ ਯੁੱਗ ਵਿੱਚ  ਬੇਸ਼ੱਕ ਕੁੜੀਆਂ  ਨੇ ਹਰ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟੀਆਂ  ਨੇ, ਵੈਸੇ ਸੰਗੀਤ ਦੇ ਵਿੱਚ ਵੀ ਕਈ ਕੁੜੀਆਂ  ਨੇ ਪਹਿਲਾਂ ਹੀ ਇੰਡਸਟਰੀ ਨੂੰ ਕੀਲ ਕੇ ਰੱਖਿਆ ਹੋਇਆ ਹੈ, ਕਈ ਕੁੜੀਆਂ  ਨੇ ਆਪਣੀ ਕਲਾ ਨੂੰ ਟਿੱਕ ਟੋਕ ਤੇ ਵੀ ਅਜਮਾਉਣ ਦੀ ਕੋਸਿ਼ਸ਼ ਕੀਤੀ  ਪਰ ਕੁਦਰਤ ਦੇ ਕਹਿਰ ਨੇ ਕਈਆਂ ਕੁੜੀਆਂ  ਨੂੰ ਘਰ ਚ ਹੀ ਕੈਦ ਕਰ ਦਿੱਤਾ ।

ਕਈਆਂ ਨੂੰ ਫਰਸ਼ਾ ਤੋਂ ਅਰਸ਼ ਤੱਕ ਪੁਚਾ ਦਿੱਤਾ, ਅੱਜ ਅਸੀ ਗੱਲ ਕਰਦੇ ਹਾਂ ਜੀ ਗਾਇਕ ਐਲੀ ਮਾਂਗਟ ਜੀ ਦੇ ਨਵੇ ਗੀਤ “ਗਿੱਧਾ” ਦੀ ਗੀਤਕਾਰ ਈਵਾ ਰੰਧਾਵਾ ਜੀ ਦੀ ਜਿੰਨਾ ਨੇ ਨਿੱਕੀ ਉਮਰੇ ਬਹੁਤ ਵੱਡੀਆਂ  ਪੁਲਾਂਘਾਂ ਪੁੱਟੀਆਂ  ਨੇ, ਗੀਤਕਾਰ ਈਵਾ ਰੰਧਾਵਾ  ਜੀ ਦਾ ਜਨਮ 1ਅਗਸਤ 1993 ਨੂੰ  ਖਡੂਰ ਸਾਹਿਬ ਵਿਖੇ ਹੋਇਆ, ਈਵਾ ਰੰਧਾਵਾ ਜੀ ਨੇ ਬੀ ਏ ਤੱਕ ਦੀ ਪੜਾਈ ਮੋਹਾਲੀ ਤੋਂ ਕੀਤੀ ਹੋਈ ਹੈ ।

ਗੱਲਬਾਤ ਦੌਰਾਨ ਈਵਾ ਰੰਧਾਵਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਤਾਬਾ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ , ਈਵਾ ਰੰਧਾਵਾ ਜੀ ਦਾ ਪਹਿਲਾ ਗੀਤ “ਗਾਇਕ ਐਲੀ ਮਾਂਗਟ ਅਤੇ ਗਾਇਕਾ ਅਫਸਾਨਾ ਖਾਨ ਦੀ ਆਵਾਜ਼  ਵਿੱਚ ਇਸੇ ਸਾਲ 2020 ਵਿੱਚ “ਗਿੱਧਾ” ਮਾਰਕੀਟ ਵਿੱਚ  ਵੱਡੇ ਪੱਧਰ ‘ਤੇ  ਬਿਲੀਅਨ ਏਅਰ ਬੁਆਏਜ ਪਰੋਡੈਕਸਨ  ਰਾਹੀ ਰਿਲੀਜ਼ ਕੀਤਾ ਗਿਆ, ਜਿਸ ਦੇ 3ਮਿਲੀਅਨ ਤੋਂ ਵੀ ਜਿਆਦਾ ਵਿਊ ਹੋ ਚੁੱਕੇ ਹਨ ਅਤੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਮਨਾਮੂੰਹੀ ਪਿਆਰ ਮਿਲਿਆ ।

ਗੀਤਕਾਰ ਈਵਾ ਰੰਧਾਵਾ ਜੋ ਅੱਜਕਲ  ਮੋਹਾਲੀ ਵਿੱਚ ਅਪਣੇ ਭਰਾ ਸੈਮ ਸਹੋਤਾ ਨਾਲ ਮਿਲ ਕੇ ਬਿਲੀਅਨ ਏਅਰ ਬੁਆਏਜ ਪਰੋਡੈਕਸਨ  ਨੂੰ ਵੱਡੇ ਪੱਧਰ ਤੇ ਚਲਾ ਰਹੀ ਹੈ, ਗੀਤਕਾਰ ਈਵਾ ਰੰਧਾਵਾ ਜੀ ਦੇ ਹੋਰ ਦੋ ਸਿੰਗਲ ਟਰੈਕ ਬਹੁਤ  ਜਲਦੀ ਗਾਇਕ ਐਲੀ ਮਾਂਗਟ ਜੀ ਦੀ ਆਵਾਜ਼ ਵਿੱਚ ਸੁਣਨ ਨੂੰ  ਮਿਲਣਗੇ, ਗੀਤਕਾਰ ਈਵਾ ਰੰਧਾਵਾ  ਜੀ ਨੂੰ ਉਨ੍ਹਾਂ ਦੇ ਮਾਤਾ ਪਿਤਾ  ਅਤੇ ਉਨ੍ਹਾਂ ਦੇ ਭਰਾ ਭਰਾ ਸੈਮ ਸਹੋਤਾ ਜੀ ਦਾ ਬਹੁਤ-ਬਹੁਤ  ਸਹਿਯੋਗ ਹੈ, ਜੋ ਮਿਲ ਕੇ ਬਿਲੀਅਨ ਏਅਰ ਬੁਆਏਜ ਪਰੋਡੈਕਸਨ ਚਲਾਉਣ ਵਿੱਚ  ਬਹੁਤ ਮਦਦ ਕਰ ਰਹੇ ਨੇ ।

ਅਸੀਂ ਆਸ ਤੇ ਦੁਆਵਾਂ ਕਰਦੇ ਹਾਂ  ਗੀਤਕਾਰ ਈਵਾ ਰੰਧਾਵਾ  ਦਿਨ ਰਾਤ ਮਿਹਨਤ ਕਰਕੇ ਆਪਣੇ ਆਉਣ ਵਾਲੇ ਨਵੇਂ ਗੀਤਾਂ ਨੂੰ  ਸਰੋਤਿਆਂ ਦੀ ਝੋਲੀ ਵਿੱਚ  ਪਾਉਣ ਅਤੇ ਗੀਤਕਾਰ ਈਵਾ ਰੰਧਾਵਾ  ਜੀ ਦੇ ਨਵੇ ਗੀਤਾਂ ਨੁੰ ਮਨਾਮੂੰਹੀ  ਪਿਆਰ ਤੇ ਸਤਿਕਾਰ  ਮਿਲਦਾ  ਰਹੇ ਅਤੇ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਗੀਤਕਾਰ ਈਵਾ ਰੰਧਾਵਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ।

ਪੇਸ਼ਕਸ਼ ਸੁਖਚੈਨ ਸਿੰਘ, ਠੱਠੀ ਭਾਈ,

Previous articleWomen rally against domestic violence in Turkey
Next articleਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਨਿਹੰਗ ਸਿੰਘ ਨੌਜਵਾਨ ਦੀ ਮੌਤ