ਬੀ ਪੀ ਈ ਓ ਅਤੇ ਮਾਸਟਰ ਕੇਡਰ ਦੇ ਖਾਲੀ ਵਿਸ਼ਿਆਂ ਦੀਆਂ ਪੋਸਟਾਂ ਤੇ ਪ੍ਰਮੋਸ਼ਨ ਕਰਨ ਦੀ ਕੀਤੀ ਮੰਗ
ਮਿਡ – ਡੇ – ਮੀਲ ਦੀ ਰਾਸ਼ੀ ਬੱਚਿਆਂ ਨੂੰ ਨਗਦ ਦੇਣ ਦੀ ਮੰਗ ਤੋਂ ਵੀ ਕਰਵਾਇਆ ਜਾਣੂ
ਕਪੂਰਥਲਾ, 28 ਮਈ ((ਸਮਾਜ ਵੀਕਲੀ-ਕੌੜਾ)- ਸਿੱਖਿਆ ਸਕੱਤਰ ਅਤੇ ਡੀ ਪੀ ਆਈ ਐਲੀਮੈਂਟਰੀ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਅਵਤਾਰ ਸਿੰਘ ਭਲਵਾਨ ਸੰਗਰੂਰ ਰਵੀ ਵਾਹੀ ਕਪੂਰਥਲਾ ਦੀ ਪ੍ਰਧਾਨਗੀ ਵਿੱੱਚ ਮੀਟਿੰਗ ਹੋਈ। ਜਿਸ ਵਿੱੱਚ ਪ੍ਰਮੋਸ਼ਨ ਕਰਨ ਤੋਂ ਦੇਰੀ ਕਰ ਰਹੇ ਅੰਮ੍ਰਿਤਸਰ ਸਮੇਤ ਹੋਰ ਜਿਲਿਆਂ ਤੋਂ ਰਿਪੋਰਟ ਲੈਣ ਦੀ ਗੱਲ ਕਰਦਿਆਂ ਡੀ ਪੀ ਆਈ ਐਲੀਮੈਂਟਰੀ ਨੇ ਕਿਹਾ ਕਿ ਜਦੋਂ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਨੂੰ ਪ੍ਰਮੋਸ਼ਨ ਕਰਨ ਸਬੰਧੀ ਸਮਾਂਬੱਧ ਪ੍ਰਮੋਸ਼ਨ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਪ੍ਰਮੋਸ਼ਨ ਨਾ ਕਰਨ ਵਾਲੇ ਜਿਲ੍ਹਿਆਂ ਤੋਂ ਅੱਜ ਹੀ ਰਿਪੋਰਟ ਲਈ ਜਾਵੇਗੀ।
1904 ਹੈੱਡਟੀਚਰ ਦੀਆਂ ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਵਿੱਤ ਵਿਭਾਗ ਨੂੰ ਗਈ ਫਾਇਲ ਦਾ ਫਾਲੋ ਅੱਪ ਕਰਨ ਲਈ ਸਹਾਇਕ ਡਾਇਰੈਕਟਰ ਦੀ ਜਿੰਮੇਵਾਰੀ ਲਗਾਈ ਗਈ। ਬੀ ਪੀ ਈ ਓ ਅਤੇ ਮਾਸਟਰ ਕੇਡਰ ਦੇ ਖਾਲੀ ਵਿਸ਼ਿਆਂ ਦੀਆਂ ਪੋਸਟਾਂ ਤੇ ਪ੍ਰਮੋਸ਼ਨ ਕਰਨ ਦੀ ਮੰਗ ਕੀਤੀ ਸਿੱਧੀ ਭਰਤੀ ਦੀਆਂ ਸ਼ਰਤਾਂ ਵਿਚ ਖਾਮੀਆਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਸਾਰੇ ਐਲੀਮੈਂਟਰੀ ਅਧਿਆਪਕਾਂ ਨੂੰ ਅਪਲਾਈ ਕਰਨ ਦਾ ਮੌਕਾ ਦਿਵਾਇਆ ਜਾਵੇ ।ਸਪੋਰਟਸ ਕੈਟਾਗਰੀ ਨਾਲ ਸਬੰਧਿਤ ਸਾਰੇ ਅਧਿਆਪਕਾਂ ਨੂੰ ਸਿੱਧੀ ਭਰਤੀ ਬੀ ਪੀ ਈ ਓ /ਹੈਡਮਾਸਟਰ ਅਤੇ ਪ੍ਰਿੰਸੀਪਲ ਲਈ ਵਿਚਾਰਣ ਦੀ ਮੰਗ ਕੀਤੀ।ਇਸ ਦੇ ਨਾਲ ਹੀ ਮਿਡ – ਡੇ – ਮੀਲ ਦੀ ਰਾਸ਼ੀ ਬੱਚਿਆਂ ਨੂੰ ਨਗਦ ਦੇਣ ਦੀ ਮੰਗ ਕਰਦਿਆਂ ਬੱਚਿਆਂ ਦੇ ਖਾਤੇ ਚਾਲੂ ਨਾ ਹੋਣ ਤੋਂ ਵੀ ਜਾਣੂ ਕਰਵਾਇਆ ।
ਜਥੇਬੰਦੀ ਦੇ ਆਗੂਆਂ ਵਲੋਂ ਡੀ ਪੀ ਆਈ ਐਲੀਮੈਂਟਰੀ ਨੂੰ ਉਨ੍ਹਾਂ ਦੀ ਸੇਵਾਮੁਕਤੀ ਤੇ ਯਾਦਗਾਰੀ ਸਨਮਾਨ ਚਿੰਨ੍ਹ ਦਿੰਦਿਆਂ ਕਿਹਾ ਕਿ ਡੀ ਪੀ ਆਈ ਐਲੀਮੈਂਟਰੀ ਵਲੋਂ ਐਲੀਮੈਂਟਰੀ ਅਧਿਆਪਕ ਵਰਗ ਦੀ ਅਹਿਮ ਮੰਗ ਪ੍ਰਾਇਮਰੀ ਸਿੱਖਿਆ ਨੂੰ ਮਜਬੂਤ ਕਰਨ ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਚਾਲੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਲੰਮੇ ਸਮੇਂ ਤੋਂ ਰੁਕੀਆਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨ ਕਰਨ ਲਈ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਜਾਰੀ ਕਰਨਾ ਸ਼ਲਾਘਾਯੋਗ ਹੈ । ਇਸ ਸਮੇਂ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਹਰਜਿੰਦਰ ਹਾਂਡਾ, ਗੁਰਿੰਦਰ ਸਿੰਘ ਘੁੱਕੇਵਾਲੀ, ਅਵਤਾਰ ਸਿੰਘ ਭਲਵਾਨ, ਸੰਗਰੂਰ, ਰਵੀ ਵਾਹੀ ਕਪੂਰਥਲਾ, ਦਿਲਬਾਗ ਸਿੰਘ ਬੌਡੇ, ਸੁਰਿੰਦਰ ਕੁਮਾਰ ਮੋਗਾ, ਜਨਕਰਾਜ ਮੁਹਾਲੀ, ਨਵਦੀਪ ਸਿੰਘ ਅੰਮ੍ਰਿਤਸਰ, ਰਜਿੰਦਰ ਸਿੰਘ, ਗੁਰਮੇਜ ਸਿੰਘ, ਕਪੂਰਥਲਾ, ਸੁਰਿੰਦਰਜੀਤ ਸਿੰਘ, ਕਪੂਰਥਲਾ, ਕੁਲਦੀਪ ਸਿੰਘ, ਜਸਬੀਰ ਸਿੰਘ, ਸੰਗਰੂਰ, ਹਰਪ੍ਰੀਤ ਸਿੰਘ ਮੋਗਾ ਅਤੇ ਹੋਰ ਆਗੂ ਸ਼ਾਮਿਲ ਸਨ।