ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੋਧੇ ਨਾਗਰਿਕਤਾ ਐਕਟ ’ਤੇ ਰਾਏਸ਼ੁਮਾਰੀ ਕਰਾਉਣ ਦੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸੁਝਾਅ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਬਿਆਨ ਲਈ ਮੁਲਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘੁਸਪੈਠ ਨੂੰ ਰੋਕਣ ਦੀ ਹਮਾਇਤ ਕਰਦਿਆਂ ਪੂਰਾ ਮੁਲਕ ਐਕਟ ਦੇ ਪੱਖ ’ਚ ਹੈ ਪਰ ਕੁਝ ਲੋਕ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੰਸਦ ਮੈਂਬਰਾਂ ਨੂੰ ਚੁਣਿਆ ਅਤੇ ਸੰਸਦ ਨੇ ਨਾਗਰਿਕਤਾ ਸੋਧ ਐਕਟ ਪਾਸ ਕੀਤਾ ਹੈ। ‘ਕਾਨੂੰਨ ’ਤੇ ਸੰਯੁਕਤ ਰਾਸ਼ਟਰ ਦੀ ਕਿਸੇ ਸੰਸਥਾ ਨੂੰ ਰਾਏਸ਼ੁਮਾਰੀ ਦਾ ਅਖ਼ਿਤਆਰ ਕਿਵੇਂ ਹੋ ਸਕਦਾ ਹੈ।
INDIA ਐਕਟ ’ਤੇ ਰਾਇਸ਼ੁਮਾਰੀ ਵਾਲੇ ਬਿਆਨ ਲਈ ਮਮਤਾ ਮੁਆਫ਼ੀ ਮੰਗੇ: ਜਾਵੜੇਕਰ