ਐਂਟੀ ਕੋਰੋਨਾ ਟਾਸਕ ਫੋਰਸ ਨੇ ਲੋਕਾਂ ਨੂੰ ਮਾਸਕ ਵੰਡੇ – ਅਸ਼ੋਕ ਸੰਧੂ

ਨਕੋਦਰ ਨੂਰਮਹਿਲ (ਹਰਜਿੰਦਰ ਛਾਬੜਾ)ਪਤਰਕਾਰ 9592282333
(ਸਮਾਜਵੀਕਲੀ) :  ਕੋਰੋਨਾ ਵਾਇਰਸ ਦੇ ਕਹਿਰ ਨੇ ਅੱਜ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਲੋਕ ਕੋਵਿਡ-19 ਦੇ ਸ਼ਿਕਾਰ ਹੋ ਰਹੇ ਹਨ ਅਤੇ ਭਾਰਤ ਵਿੱਚ ਕੋਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਐਂਟੀ ਕੋਰੋਨਾ ਟਾਸਕ ਫੋਰਸ ਦੇ ਜ਼ਿਲਾ ਇੰਚਾਰਜ ਲਾਇਨ ਅਸ਼ੋਕ ਸੰਧੂ ਨੇ ਦੱਸਿਆ ਕਿ ਪ੍ਰਧਾਨ ਰਵੀ ਥਾਪਰ, ਸਪੋਕਸਮੈਨ ਲਾਲ ਚੰਦ, ਜਨਰਲ ਸਕੱਤਰ ਕ੍ਰਮਵਾਰ ਰੂਪ ਲਾਲ, ਦਿਨਕਰ ਸੰਧੂ, ਗੋਬਿੰਦ ਰਾਮ, ਰਮਨ ਕੁਮਾਰ ਮਾਹੀ ਅਤੇ ਮੀਡੀਆ ਇੰਚਾਰਜ ਸੋਨੂੰ ਬਹਾਦਰਪੁਰੀ ਆਪਣੀ ਟੀਮ ਦੇ ਸਾਥੀਆਂ ਨਾਲ ਕੋਵਿਡ-19 ਖਿਲਾਫ਼ ਕੋਈ ਨਾ ਕੋਈ ਗਤੀਵਿਧੀ ਕਰਦੇ ਰਹਿੰਦੇ ਹਨ।

ਕੋਵਿਡ-19 ਖਿਲਾਫ਼ ਜੰਗ ਜਾਰੀ ਰੱਖਦਿਆਂ ਟਾਸਕ ਫੋਰਸ ਵੱਲੋਂ ਲੋਕਾਂ ਨੂੰ ਜਿੱਥੇ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਸੰਬੰਧੀ ਪ੍ਰੇਰਿਤ ਕੀਤਾ ਉੱਥੇ ਖੁੱਲ੍ਹੇ ਰੂਪ ਵਿੱਚ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਪਿੰਡ ਚੂਹੇਕੀ ਵਿਖੇ 500 ਤੋਂ ਵੱਧ ਲੋਕਾਂ ਨੂੰ ਮਾਸਕ ਵੀ ਵੰਡੇ। ਆਗੂਆਂ ਨੇ ਕਿਹਾ ਮਾਸਕ ਜਿੱਥੇ ਤੁਹਾਨੂੰ ਬਿਮਾਰੀ ਤੋਂ ਬਚਾਵੇਗਾ ਉੱਥੇ ਪੁਲਿਸ ਦੇ ਚਲਾਨ ਤੋਂ ਵੀ ਬਚਾਵੇਗਾ।

ਇਸ ਲੋਕ ਹਿੱਤ ਕਾਰਜ ਵਿੱਚ ਨੰਬਰਦਾਰ ਦਿਨੇਸ਼ ਸੰਧੂ, ਸੀਤਾ ਰਾਮ ਸੋਖਲ, ਰਵੀ ਥਾਪਰ, ਸਮਾਜ ਸੇਵੀ ਦਵਿੰਦਰ ਸੰਧੂ, ਗੁਰਵਿੰਦਰ ਸੋਖਲ ਸਹਾਇਕ ਸਕੱਤਰ, ਲਾਇਨ ਬਬਿਤਾ ਸੰਧੂ, ਲਾਇਨ ਸੋਮਿਨਾਂ ਸੰਧੂ, ਐਨ.ਆਰ.ਆਈ ਸੁਨੀਤਾ ਧੁੱਤੀ, ਰਛਪਾਲ ਕੁਮਾਰ, ਆਂਚਲ ਸੰਧੂ ਸੋਖਲ, ਮੰਥਨ ਕਲੇਰ ਨੇ  ਪ੍ਰਣ ਲਿਆ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ “ਮਿਸ਼ਨ ਫਤਹਿ” ਦੀ ਅਸੀਂ ਸ਼ਲਾਘਾ ਕਰਦੇ ਹਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਜੋ ਵੀ ਕੋਰੋਨਾ ਦੇ ਸੰਬੰਧ ਵਿੱਚ ਸੇਵਾ ਲਗਾਏਗਾ ਉਹ ਸੇਵਾ ਅਸੀਂ ਤਨ-ਮਨ-ਧਨ ਨਾਲ ਨਿਭਾਵਾਂਗੇ।

Previous articleਸਰਕਾਰੀ ਸਕੂਲ ਬਨਾਮ ਮਾਪੇ ਬਨਾਮ ਪ੍ਰਾਈਵੇਟ ਸਕੂਲ
Next articleਬਜ਼ੁਰਗ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ,