ਏਸ਼ਿਆਈ ਕੁਸ਼ਤੀ: ਆਸ਼ੂ ਤੇ ਅਦਿੱਤਿਆ ਨੇ ਕਾਂਸੀ ਜਿੱਤੀ

ਭਾਰਤ ਦੇ ਪਹਿਲਵਾਨ ਆਸ਼ੂ ਅਤੇ ਆਦਿੱਤਿਆ ਨੇ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਭਾਰਤ ਦੇ ਪਹਿਲਵਾਨ ਆਸ਼ੂ ਨੇ 67 ਕਿੱਲੋ ਗ੍ਰੀਕੋ ਰੋਮਨ ਵਰਗ ’ਚ ਸੀਰੀਆ ਦੇ ਪਹਿਲਵਾਨ ਅਬਦੁਲਕਰੀਮ ਮੁਹੰਮਦ ਅਲ ਹਸਨ ਨੂੰ 8-1 ਨਾਲ ਜਦਕਿ ਆਦਿੱਤਿਆ ਕੁੰਡੂ ਨੇ 72 ਕਿੱਲੋ ਗ੍ਰੀਕੋ ਰੋਮਨ ਵਰਗ ’ਚ ਜਾਪਾਨ ਦੇ ਮੁਹੰਮਦ ਅਲ ਹਸਨ ਨੂੰ 8-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਇਨ੍ਹਾਂ ਦੋ ਤਗਮਿਆਂ ਨਾਲ ਭਾਰਤ ਦੇ ਇਸ ਚੈਂਪੀਅਨਸ਼ਿਪ ਵਿੱਚ ਚਾਰ ਤਗ਼ਮੇ ਹੋ ਗਏ ਹਨ। ਇਸ ਤੋਂ ਪਹਿਲਾਂ ਸੁਨੀਲ ਕੁਮਾਰ ਨੇ 87 ਕਿੱਲੋ ਵਰਗ ’ਚ ਇਤਿਹਾਸਕ ਸੋਨ ਤਗ਼ਮਾ ਅਤੇ ਅਰਜੁਨ ਹਾਲਾਕੁਰਕੀ ਨੇ 55 ਕਿੱਲੋ ਗ੍ਰੀਕੋ ਰੋਮਨ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਗਿਆਨੇਂਦਰ ਹਾਲਾਂਕਿ ਬੁੱਧਵਾਰ 60 ਕਿੱਲੋ ਗ ੍ਰੀਕੋ ਰੋਮਨ ਵਰਗ ’ਚ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ’ਚ 0-6 ਨਾਲ ਹਾਰ ਗਏ। ਇਸ ਵਰਗ ’ਚ ਸੋਨ ਤਗ਼ਮਾ ਜਾਪਾਨ ਦੇ ਕੇਨੀਚੁਰੋ ਫੁਮਿਤਾ ਨੇ ਆਪਣੇ ਨਾਂਅ ਕੀਤਾ, ਜਿਸ ਨੇ ਫਾਈਨਲ ਵਿਚ ਕਿਰਗਿਜ਼ਸਤਾਨ ਦੇ ਝੋਲਾਮਨ ਸ਼ਾਰਸ਼ੇਂਕੋਵ ਨੂੰ 4-0 ਨਾਲ ਮਾਤ ਦਿੱਤੀ।

Previous articleਅਗਲੇ ਤਿੰਨ ਸਾਲ ਸਖ਼ਤ ਮਿਹਨਤ ਲਈ ਤਿਆਰ ਹਾਂ: ਕੋਹਲੀ
Next articleUK set for month’s worth of rain in 24 hours