ਗ੍ਰਹਿ ਮੰਤਰੀ ਅਮਿਤ ਸ਼ਾਹ ਏਅਰ ਇੰਡੀਆ ਦੀ ਵਿਕਰੀ ਬਾਰੇ ਮੁੜ ਗਠਿਤ ਮੰਤਰੀ ਸਮੂਹ ਦੀ ਅਗਵਾਈ ਕਰਨਗੇ। ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਇਸ ਮੰਤਰੀ ਸਮੂਹ ਤੋਂ ਹਟਾ ਦਿੱਤਾ ਗਿਆ ਹੈ। ਇਹ ਮੰਤਰੀ ਸਮੂਹ ਹੁਣ ਏਅਰ ਇੰਡੀਆ ਦੀ ਵਿਕਰੀ ਦੇ ਤੌਰ ਤਰੀਕੇ ਤੈਅ ਕਰੇਗਾ। ਇਸ ’ਚ ਹੁਣ ਚਾਰ ਕੇਂਦਰੀ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਣਜ ਤੇ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਾਮਲ ਹੋਣਗੇ। ਏਅਰ ਇੰਡੀਆ ਦੀ ਵਿਕਰੀ ’ਤੇ ਮੰਤਰੀ ਸਮੂਹ ਦਾ ਪਹਿਲੀ ਵਾਰ ਗਠਨ ਜੂਨ 2017 ’ਚ ਕੀਤਾ ਗਿਆ ਸੀ। ਇਸ ਸਮੂਹ ਨੂੰ ਏਅਰ ਇੰਡੀਆ ਵਿਸ਼ੇਸ਼ ਬਦਲਵੇਂ ਪ੍ਰਬੰਧ (ਏਆਈਐੱਸਏਐੱਮ) ਦਾ ਨਾਂ ਦਿੱਤਾ ਗਿਆ ਹੈ। ਉਸ ਸਮੇਂ ਇਸ ਸਮੂਹ ਦੀ ਅਗਵਾਈ ਤਤਕਾਰੀ ਵਿੱਤ ਮੰਤਰੀ ਅਰੁਣ ਜੇਤਲੀ ਕਰ ਰਹੇ ਸੀ ਅਤੇ ਇਸ ’ਚ ਪੰਜ ਮੈਂਬਰ ਸ਼ਾਮਲ ਸਨ। ਹੋਰ ਚਾਰ ਮੈਂਬਰਾਂ ’ਚ ਸਿਵਲ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ, ਊਰਜਾ ਦੇ ਕੋਇਲਾ ਮੰਤਰੀ ਪਿਯੂਸ਼ ਗੋਇਲ, ਰੇਲ ਮੰਤਰੀ ਸੁਰੇਸ਼ ਪ੍ਰਭੂ ਅਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਸ਼ਾਮਲ ਸਨ। ਸੂਤਰਾਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਮਗਰੋਂ ਸਮੂਹ ਦਾ ਮੁੜ ਗਠਨ ਕੀਤਾ ਗਿਆ ਹੈ ਅਤੇ ਨਿਤਿਨ ਗਡਕਰੀ ਹੁਣ ਇਸ ਮੰਤਰੀ ਸਮੂਹ ਦਾ ਹਿੱਸਾ ਨਹੀਂ ਹਨ। ਜ਼ਿਕਰਯੋਗ ਹੈ ਕਿ ਆਪਣੇ ਪਹਿਲੇ ਕਾਰਜਕਾਲ ਵਿੱਚ ਮੋਦੀ ਸਰਕਾਰ ਨੇ 2018 ’ਚ ਏਅਰ ਇੰਡੀਆ ਦੀ 76 ਫੀਸਦੀ ਹਿੱਸੇਦਾਰੀ ਵੇਚਣ ਅਤੇ ਏਅਰਲਾਈਨ ਦੇ ਪ੍ਰਬੰਧ ਕੰਟਰੋਲ ਲਈ ਨਿਵੇਸ਼ਕਾਂ ਤੋਂ ਬੋਲੀਆਂ ਮੰਗੀਆਂ ਸੀ।
INDIA ਏਅਰ ਇੰਡੀਆ ਦੀ ਹਿੱਸੇਦਾਰੀ ਵੇਚਣ ਲਈ ਮੰਤਰੀਆਂ ਦੇ ਪੈਨਲ ਦੀ ਅਗਵਾਈ ਕਰਨਗੇ...