ਏਅਰਟੈੱਲ ਮੋਬਾਇਲ ਕੰਪਨੀ ਦੇ ਨੈਟਵਰਕ ਦੀ ਸਮੱਸਿਆ ਤੋਂ ਖ਼ਪਤਕਾਰ ਪ੍ਰੇਸ਼ਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮੋਬਾਇਲ ਕੰਪਨੀ ਏਅਰਟੈੱਲ ਦੇ ਖਪਤਕਾਰ ਬਲਬੀਰ ਸੰਧਾ ਡਡਵਿੰਡੀ,ਰਾਜਬਹਾਦਰ ਸਿੰਘ, ਬਲਜੀਤ ਸਿੰਘ ਕਮਾਲਪੁਰ, ਬੀਬੀ ਅਮਰਜੀਤ ਕੌਰ, ਬਲਕਾਰ ਸਿੰਘ, ਸੁੱਚਾ ਸਿੰਘ, ਪਰਗਟ ਸਿੰਘ, ਜਸਬੀਰ ਸਿੰਘ, ਬਲਬੀਰ ਸਿੰਘ, ਹਰਜਿੰਦਰ ਸਿੰਘਅਤੇ ਦਲਬੀਰ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੁਲਤਾਨਪਰ ਕਪੂਰਥਲਾ ਰੋਡ ਤੇ ਸਥਿਤ ਕਸਬਾ ਨੁਮਾ ਪਿੰਡ ਡਡਵਿੰਡੀ ਵਿਖੇ ਮੋਬਾਇਲ ਕੰਪਨੀ ਏਅਰਟੈੱਲ ਵਲੋਂ ਆਪਣੇ ਖਪਤਕਾਰਾਂ ਦੀ ਸਹੂਲਤ ਲਈ ਏਅਰਟੈਲ ਕੰਪਨੀ ਦਾ ਟਾਵਰ ਲਗਾਇਆ ਹੋਇਆ ਹੈ , ਜਿਸ ਦੇ ਨੈੱਟਵਰਕ ਦੀ ਬਹੁਤ ਸਮੱਸਿਆ ਪੇਸ਼ ਆ ਰਹੀ ਹੈ ।

ਏਅਰਟੈੱਲ ਦੇ ਉਕਤ ਖਪਤਕਾਰਾਂ ਨੇ ਦੱਸਿਆ ਕਿ ਜ਼ਰਾ ਜਿੰਨਾ ਵੀ ਮੌਸਮ ਖ਼ਰਾਬ ਹੋਣ ਅਤੇ ਕਾਰਪੋਰੇਸ਼ਨ ਵੱਲੋਂ ਬਿਜਲੀ ਨੂੰ ਕੱਟ ਲਗਾਇਆ ਜਾਂਦਾ ਹੈ ,ਤਾਂ ਨਾਲ ਹੀ ਏਅਰਟੈੱਲ ਕੰਪਨੀ ਦੇ ਟਾਵਰ ਦੀ ਨੈੱਟਵਰਕ ਸਪਲਾਈ ਵੀ ਬੰਦ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਆਪਣੇ ਮੋਬਾਈਲ ਫੋਨਾਂ ਤੋਂ ਦੂਸਰੇ ਫੋਨਾਂ ਉੱਤੇ ਗੱਲਬਾਤ ਕਰਨ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ । ਓਹਨਾ ਕਿਹਾ ਕਿ ਸ਼ਾਇਦ ਏਅਰਟੈਲ ਕੰਪਨੀ ਦੇ ਡਡਵਿੰਡੀ ਵਿਖੇ ਸਥਿਤ ਟਾਵਰ ਵਿਖੇ ਬਿਜਲੀ ਗੁੱਲ ਹੋਣ ਦੀ ਸੂਰਤ ਵਿਚ ਬਿਜਲੀ ਦੇ ਬਦਲਵੇਂ ਰੂਪ ਵਿਚ ਬੈਟਰੀਆਂ ਦਾ ਪ੍ਰਬੰਧ ਨਹੀਂ ਹੈ ਜਾਂ ਫਿਰ ਉਹ ਖਰਾਬ ਹਨ ।

ਏਅਰਟੈੱਲ ਕੰਪਨੀ ਦੇ ਸਮੂਹ ਖਪਤਕਾਰਾਂ ਨੇ ਕਿਹਾ ਕਿ ਉਹ ਏਅਰਟੈਲ ਕੰਪਨੀ ਦੇ ਕਸਟਮਰ ਕੇਅਰ ਸੈਂਟਰ ਵਿਖੇ ਆਪਣੀ ਨੈੱਟਵਰਕ ਦੀ ਸਮੱਸਿਆ ਬਾਰੇ ਜਾਣਕਾਰੀ ਨੋਟ ਕਰਵਾਈ ਜਾਂਦੀ ਹੈ। ਪਰ ਕੰਪਨੀ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ। ਓਹਨਾ ਕਿਹਾ ਕਿ ਹੈ ਏਅਰਟੈੱਲl ਕੰਪਨੀ ਦੇ ਪ੍ਰਬੰਧਕ ਏਅਰ ਟੈਲ ਕੰਪਨੀ ਦੇ ਖਪਤਕਾਰਾਂ ਦੀ ਨੈੱਟਵਰਕ ਸਮੱਸਿਆ ਦਾ ਜਲਦ ਹੱਲ ਨਹੀਂ ਕਰਦੇ ਤਾਂ ਉਹ ਆਪਣੇ ਏਅਰਟੈੱਲ ਦੇ ਨੰਬਰ ਹੋਰ ਕਿਸੇ ਮੋਬਾਈਲ ਕੰਪਨੀ ਵਿਚ ਤਬਦੀਲ ਕਰਨ ਲਈ ਮਜਬੂਰ ਹੋਣਗੇ ।

Previous articleRoyal Family remember duke’s lifetime of service
Next articleआल इंडिया एस सी /एस टी रेलवे कर्मचारी ऐसोसिएशन द्वारा अंबेडकर जयंती को सर्मिप्त समारोह आयोजित