ਸੂਲਾਂ ੳੁੱਤੇ

(ਸਮਾਜ ਵੀਕਲੀ)

ਸੂਲਾਂ ੳੁੱਤੇ ਜਿਹੜੇ ਪੈਰ ਟਿਕਾਵਣਗੇ ,
ਉਹ ਬੰਦੇ ਹੀ ਸਾਡਾ ਸਾਥ ਨਿਭਾਵਣਗੇ ।

ਉਹ ਖ਼ੁਦ ਵੀ ਜਲ ਕੇ ਕੋਲੇ ਹੋ ਜਾਵਣਗੇ ,
ਜਿਹੜੇ ਨਫਰਤ ਦੀ ਅਗਨੀ ਫੈਲਾਵਣਗੇ ।

ਉਹਨਾਂ ਨੂੰ ਕਿਧਰੇ ਵੀ ਢੋਈ ਨ੍ਹੀ ਮਿਲਣੀ ,
ਜਿਹੜੇ ਬੰਦੇ ਹੱਕ ਪਰਾਇਆ ਖਾਵਣਗੇ ।

ਰੱਜੇ ਤਾਂ ਸੁੱਖ ਦੀ ਨੀਂਦੇ ਸੌਂ ਜਾਵਣਗੇ ,
ਪਰ ਭੁੱਖੇ ਰੋਟੀ ਖਾਤਰ ਕੁਰਲਾਵਣਗੇ ।

ਲੋਕ ਖ਼ੁਦਾ ਵਾਂਗਰ ਉਹਨਾਂ ਨੂੰ ਪੂਜਣਗੇ ,
ਜਿਹੜੇ ਲੋਕਾਂ ਦੇ ਰਾਹ ਨੂੰ ਰੁਸ਼ਨਾਵਣਗੇ ।

ਆਪਣਾ ਵਤਨ ਜਿਨ੍ਹਾਂ ਨੂੰ ਜਾਨੋਂ ਪਿਆਰਾ ਹੈ ,
ਉਹ ਇਸ ਦੀ ਖਾਤਰ ਫਾਂਸੀ ਚੜ੍ਹ ਜਾਵਣਗੇ ।

ਉੱਥੇ ਉੱਥੇ ਚਾਨਣ ਹੁੰਦਾ ਜਾਵੇਗਾ ,
ਜਿੱਥੇ ਜਿੱਥੇ ਚੰਗੇ ਬੰਦੇ ਜਾਵਣਗੇ ।

ਉਹ ਜੁੱਗ ਆਖ਼ਰ ਆ ਕੇ ਰਹਿਣਾ ਹੈ ਮਾਨਾ ,
ਜਦ ਭੁੱਖੇ ਵੀ ਰੱਜ ਕੇ ਰੋਟੀ ਖਾਵਣਗੇ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia records 1.32L cases, 2,713 Covid deaths
Next articleਮੇਰੇ ਰਾਹ ਵਿੱਚ