ਉੱਤਰ ਪ੍ਰਦੇਸ਼ ਦੇ ਜਾਲੌਨ ’ਚ ਧੀ-ਪੁੱਤ ਦੀ ਹੱਤਿਆ ਮਗਰੋਂ ਮਹਿਲਾ ਵੱਲੋਂ ਖ਼ੁਦਕੁਸ਼ੀ

ਜਾਲੌਨ (ਸਮਾਜ ਵੀਕਲੀ) : ਇੱਥੇ ਇਕ ਔਰਤ ਨੇ ਪਹਿਲਾਂ ਆਪਣੇ ਮਾਨਸਿਕ ਬੀਮਾਰ ਪੁੱਤਰ ਤੇ ਧੀ ਦੀ ਹੱਤਿਆ ਕਰ ਦਿੱਤੀ ਅਤੇ ਮਗਰੋਂ ਖ਼ੁਦ ਫਾਹਾ ਲੈ ਲਿਆ। ਸ਼ੁੱਕਰਵਾਰ ਸ਼ਾਮ ਕਰੀਬ ਸੱਤ ਵਜੇ 39 ਸਾਲਾ ਔਰਤ ਦੀ ਦੇਹ ਉਸ ਦੇ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ। ਉਸ ਦੀ 20 ਸਾਲਾ ਧੀ ਤੇ ਨਾਬਾਲਗ ਲੜਕੇ ਦੀਆਂ ਲਾਸ਼ਾਂ ਬਿਸਤਰੇ ਅਤੇ ਫਰਸ਼ ਉਤੇ ਪਈਆਂ ਸਨ। ਸਰਕਲ ਅਧਿਕਾਰੀ (ਪੁਲੀਸ) ਰਾਹੁਲ ਪਾਂਡੇ ਨੇ ਦੱਸਿਆ ਕਿ ਔਰਤ ਦਾ ਪਤੀ ਟਰੱਕ ਡਰਾਈਵਰ ਹੈ ਤੇ ਘਟਨਾ ਵੇਲੇ ਘਰੋਂ ਬਾਹਰ ਸੀ। ਦੇਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਫੌਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲੀਸ ਨੂੰ ਦਿੱਤੇ ਬਿਆਨ ਵਿਚ ਪਤੀ ਨੇ ਦੱਸਿਆ ਹੈ ਕਿ ਪਤਨੀ ਨੇ ਇਹ ਕਦਮ ਗਰੀਬੀ ਤੇ ਬੱਚਿਆਂ ਦੀ ਬੀਮਾਰੀ ਕਾਰਨ ਚੁੱਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਸੀਮਾ ਮੁਸਤਫ਼ਾ ਨੂੰ ‘ਐਡੀਟਰਜ਼ ਗਿਲਡ ਆਫ਼ ਇੰਡੀਆ’ ਦਾ ਪ੍ਰਧਾਨ ਚੁਣਿਆ
Next articleਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਆਗੂ ਦੀ ਹੱਤਿਆ