ਕਪੂਰਥਲਾ- ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਿੰਥੈਟਿਕ ਹਾਕੀ ਸਟੇਡੀਅਮ ਵਿੱਚ ਖੇਡੀ ਗਈ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਲੀਗ ਦੇ ਫਾਈਨਲ ਵਿੱਚ ਅੱਜ ਉੱਤਰ ਰੇਲਵੇ ਨਵੀਂ ਦਿੱਲੀ ਨੇ ਦੱਖਣ-ਪੂਰਬੀ ਰੇਲਵੇ ਕਲਕੱਤਾ ਨੂੰ 2-1 ਨਾਲ ਹਰਾ ਕੇ ਲੀਗ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਰੇਲ ਕੋਚ ਫੈਕਟਰੀ ਕਪੂਰਥਲਾ ਦੀ ਟੀਮ ਇਸ ਲੀਗ ਵਿੱਚ ਤੀਜੇ ਸਥਾਨ ’ਤੇ ਰਹੀ।
ਫਾਈਨਲ ਮੈਚ ਵਿੱਚ ਦੱਖਣ-ਪੂਰਬ ਰੇਲਵੇ ਕਲਕੱਤਾ ਦੀ ਪ੍ਰੋਜਿਤਾ ਮਾਝੀ ਨੇ ਆਪਣੀ ਟੀਮ ਲਈ ਪਹਿਲਾ ਗੋਲ ਕੀਤਾ। ਉੱਤਰ ਰੇਲਵੇ ਵੱਲੋਂ ਪਹਿਲਾ ਗੋਲ ਪੂਜਾ ਕੁੰਡੂ ਨੇ ਕੀਤਾ। ਇਸ ਮਗਰੋਂ ਉੱਤਰ ਰੇਲਵੇ ਦੀ ਕਪਤਾਨ ਪ੍ਰਿਯੰਕਾ ਵਾਨਖੇੜੇ ਨੇ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਲੀਡ ਦਿਵਾ ਦਿੱਤੀ ਜਿਹੜੀ ਕਿ ਫੈਸਲਾਕੁਨ ਸਾਬਤ ਹੋਈ। ਇਸ ਤੋਂ ਪਹਿਲਾ ਤੀਜੇ ਅਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਰੇਲ ਕੋਚ ਫੈਕਟਰੀ ਨੇ ਮੱਧ ਰੇਲਵੇ ਨੂੰ 2-1 ਨਾਲ ਹਰਾਇਆ। ਮੈਚ ਮਗਰੋਂ ਆਰਸੀਐੱਫ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਦੀ ਪ੍ਰਧਾਨਗੀ ਵਿੱਚ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਮੌਕੇ ਆਰਸੀਐੱਫ ਖੇਡ ਸੰਘ ਦੇ ਪ੍ਰਧਾਨ ਸੀਐਮ ਜਿੰਦਲ ਤੇ ਹੋਰ ਹਾਜ਼ਿਰ ਸਨ।
Sports ਉੱਤਰੀ ਰੇਲਵੇ ਨੇ ਜਿੱਤੀ ਆਲ ਇੰਡੀਆ ਰੇਲਵੇ ਹਾਕੀ ਮਹਿਲਾ ਲੀਗ