ਚੰਡੀਗੜ੍ਹ (ਸਮਾਜਵੀਕਲੀ) – ਗਲਾਸਗੋ ਦੇ ਉੱਘੇ ਸਿੱਖ ਕਾਰੋਬਾਰੀ ਅਮਰੀਕ ਸਿੰਘ (84), ਜਿਨ੍ਹਾਂ 26 ਵਾਰ ਲੰਡਨ ਮੈਰਾਥਨ ਵੀ ਦੌੜੀ ਸੀ, ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ। ਉਹ 1970 ਵਿਚ ਭਾਰਤ ਤੋਂ ਗਲਾਸਗੋ ਆਏ ਸਨ। ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਪੋਤਰੇ ਪਮਨ ਸਿੰਘ ਨੇ ਟਵੀਟ ਕਰ ਕੇ ਦਿੱਤੀ। ਅਮਰੀਕ ਸਿੰਘ ਨੇ ਕਰੀਬ 650 ਦੌੜ ਮੁਕਾਬਲਿਆਂ ਵਿਚ ਹਿੱਸਾ ਲਿਆ। ਲੋੜਵੰਦਾਂ ਦੀ ਮਦਦ ਕਰਨ ਵਿਚ ਹਮੇਸ਼ਾ ਉਹ ਅੱਗੇ ਰਹੇ।