ਸਮਾਜ ਵੀਕਲੀ
ਅੱਜ ਕਲ ਪੈਸਾ ਹਰ ਇੱਕ ਇਨਸਾਨ ਕੋਲ ਹੈ । ਪਰ ਦਿਲ ਕਿਸੇ ਕਿਸੇ ਕੋਲ ਹੈ । ਪੈਸੇ ਦੇ ਨਾਲ ਆਪਣੇ ਬੇਗਾਨੇ ਤੇ ਬੇਗਾਨੇ ਵੀ ਆਪਣੇ ਬਣ ਜਾਂਦੇ ਹਨ । ਸਾਰੀ ਦੁਨੀਆ ਬੱਸ ਪੈਸੇ ਦੀ ਹੀ ਖੇਡ ਹੈ । ਅੱਜ ਅਸੀ ਜਿਸ ਇਨਸਾਨ ਬਾਰੇ ਗੱਲ ਕਰਨ ਜਾ ਰਹੇ ਹਾਂ। ਉਹ ਨੇ ਸਰਦਾਰ ਜੋ ਸਿੰਘ ਸੰਧੂ ਉਘੇ ਬਿਜਨਸਮੈਨ ਤੇ ਸਮਾਜ ਸੇਵਕ ਅਮਰੀਕਾ ਵਾਲੇ ।ਜੋ ਸਿੰਘ ਸੰਧੂ ਦਾ ਜਨਮ 6 ਅਪ੍ਰੈਲ 1968 ਨੂੰ ਪਿਤਾ ਸਰਦਾਰ ਮੋਦਨ ਸਿੰਘ ਸੰਧੂ ਤੇ ਮਾਤਾ ਕਰਮ ਕੌਰ ਜੀ ਦੇ ਘਰ ਪਿੰਡ ਗਾਧਰਾਂ ਤਹਿਸੀਲ ਨਕੋਦਰ ਜਿਲਾ ਜਲੰਧਰ ਵਿਖੇ ਹੋਇਆ । ਆਪ ਜੀ ਨੂੰ ਛੋਟੀ ਉਮਰ ਵਿਚ ਹੀ ਆਪਣੇ ਬਜੁਰਗਾਂ ਤੋ ਸਮਾਜ ਸੇਵਾ ਦੇ ਕਾਰਜ ਕਰਨ ਦੀ ਗੂੜਤੀ ਮਿਲੀ ਸੀ।
ਆਪ ਜੀ ਨੇ ਪ੍ਰਾਇਮਰੀ ਤੇ ਹਾਈ ਸਕੂਲ ਦੀ ਸਿਖਿਆ ਸਰਕਾਰੀ ਹਾਈ ਸਕੂਲ ਗਾਧਰਾਂ ਤੋ ਪ੍ਰਾਪਤ ਕੀਤੀ । ਬਾਰਵੀ ਦੀ ਸਿਖਿਆ ਗੁਰੂ ਨਾਨਕ ਕਾਲਜ ਨਕੋਦਰ ਤੋ ਹਾਸਲ ਕੀਤੀ । ਗਰੈਜੂਏਸ਼ਨ ਦੀ ਸਿਖਿਆ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਮ੍ਰਿਤਸਰ ਤੋ ਪ੍ਰਾਪਤ ਕੀਤੀ । ਆਪ ਜੀ ਦਾ ਵਿਆਹ ਬੀਬੀ ਮਲਕੀਤ ਕੌਰ ਸੰਧੂ ਦੇ ਨਾਲ ਹੋਇਆ ।ਵਿਆਹ ਤੋ ਬਾਅਦ ਆਪ ਜੀ ਦੇ ਘਰ ਦੋ ਪੁੱਤਰਾ ਰਣਜੀਤ ਸਿੰਘ ਸੰਧੂ ਮਨਜੀਤ ਸਿੰਘ ਸੰਧੂ ਤੇ ਬੇਟੀ ਕਿਰਨ ਕੌਰ ਸੰਧੂ ਨੇ ਜਨਮ ਲਿਆ । ਆਪ ਜੀ ਸਾਲ 1972 ਵਿੱਚ ਅਮਰੀਕਾ ਦੀ ਧਰਤੀ ਤੇ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਲਾਸ ਏਂਜਲਸ ਵਿਖੇ ਪੱਕੇ ਤੌਰ ਤੇ ਵੱਸ ਗਏ ।
ਪਰ ਆਪ ਜੀ ਦਿਲ ਵਿੱਚ ਹਮੇਸ਼ਾ ਆਪਣਾ ਨਗਰ ਗਾਧਰਾਂ ਦਾ ਮੌਹ ਰਹਿੰਦਾ । ਆਪ ਆਪਣੇ ਸੁਪਨਿਆ ਵਿੱਚ ਵੀ ਗਾਧਰਾਂ ਨਗਰ ਨੂੰ ਤਰੱਕੀਆ ਦੀਆਂ ਰਾਹਵਾਂ ਤੇ ਵੇਖਦੇ । ਇਸ ਹੀ ਲੜੀ ਵਿੱਚ ਆਪ ਜੀ ਨੇ ਸਭ ਤੋ ਪਹਿਲਾ ਆਪਣੇ ਪਿੰਡ ਗਾਧਰਾਂ ਨੂੰ ਬਿਜਲੀ ਸਪਲਾਈ ਨਾਲ ਜੋੜਿਆ ਜਿਸ ਤੇ 1984 ਵਿੱਚ ਲਗਪਗ 4 ਲੱਖ ਰੁਪਏ ਦਾ ਖਰਚ ਆਇਆ । ਜੋ ਸਾਰਾ ਆਪ ਜੀ ਨੇ ਹੀ ਕੀਤਾ । ਫਿਰ ਉਸ ਤੋ ਬਾਅਦ ਆਪਣੇ ਨਗਰ ਵਿਚ ਪੱਕੀਆਂ ਸੜਕਾਂ ਦਾ ਵੀ ਜਾਲ ਵਿਛਾਇਆ । ਇਕ ਹੋਰ ਖੂਬਸੂਰਤ ਪਾਰਕ ਐਨ ਆਰ ਆਈ ਹੈਲਥ ਪਾਰਕ ਵੀ ਬਣਾਇਆ ।
ਜਿਸ ਦਾ ਨਾਮ ਸਰੀ ਗੁਰੂ ਨਾਨਕ ਦੇਵ ਜੀ ਮੈਮੋਰੀਅਲ ਪਾਰਕ ਗਾਧਰਾਂ ਰੱਖਿਆ। ਜਿਸ ਉਤੇ ਲੱਖਾਂ ਦੇ ਹਿਸਾਬ ਨਾਲ ਖਰਚਾ ਆਇਆ । ਸਰਕਾਰੀ ਪ੍ਰਾਈਮਰੀ ਸਕੂਲ ਗਾਧਰਾਂ ਨੂੰ ਆਪ ਜੀ ਨੇ ਸਰਕਾਰੀ ਹਾਈ ਸਕੂਲ ਦਾ ਦਰਜਾ ਵੀ ਦਿਵਾਇਆ । ਜਿਥੇ ਆਪ ਜੀ ਵਲੋ ਵਿਦਿਆਰਥੀਆ ਨੂੰ ਮੁਫਤ ਕਿਤਾਬ ਸਪੋਰਟਸ ਕਿੱਟਾਂ ਤੇ ਖੇਡਾਂ ਦਾ ਸਮਾਨ ਵੀ ਦਿੱਤਾ ਜਾਂਦਾ ਹੈ । ਆਪ ਜੀ ਵਲੋ ਆਪਣੇ ਨਗਰ ਗਾਧਰਾਂ ਵਿਖੇ ਹਰ ਸਾਲ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ । ਜਿਸ ਵਿਚ ਆਪ ਜੀ ਵਲੋ 5 ਲੱਖ ਰੁਪਏ ਦਾ ਸਹਿਯੋਗ ਦਿੱਤਾ ਜਾਦਾਂ ਹੈ । ਹਰ ਸਾਲ ਜੋ ਨਗਰ ਗਾਧਰਾਂ ਵਲੋ ਹੋਲੇ ਮਹੱਲੇ ਤੇ ਲੰਗਰ ਲਗਾਇਆ ਜਾਦਾ ਹੈ ।
ਉਸ ਵਿੱਚ ਵੀ ਸੰਧੂ ਪਰਿਵਾਰ ਵਲੋ ਦਿਲ ਖੋਲ੍ਹਕੇ ਮਾਇਆ ਦੇ ਗੱਫੇ ਦਿਤੇ ਜਾਂਦੇ ਹਨ । ਇਸ ਤੋ ਇਲਾਵਾ ਆਪ ਜੀ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲੋੜਵੰਦ ਗਰੀਬਾਂ ਦੇ ਲਈ ਖੁਲੇ ਰਹਿੰਦੇ ਹਨ । ਜੋ ਵੀ ਆਪ ਜੀ ਤੋ ਮਦਦ ਮੰਗਦਾ ਹੈ । ਉਸ ਦੀ ਪੂਰੀ ਸਹਾਇਤਾ ਕੀਤੀ ਜਾਂਦੀ ਹੈ । ਇਸ ਮੁਕਾਮ ਤੇ ਪੁੱਜਣ ਦੇ ਬਾਵਜੂਦ ਆਪ ਜੀ ਹਰ ਕਿਸੇ ਨਾਲ ਹੱਸਕੇ ਗੱਲ ਕਰਦੇ ਹਨ । ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੋ ਸੰਧੂ ਅਮਰੀਕਾ ਵਾਲਿਆ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ।ਤੇ ਸੰਧੂ ਪਰਿਵਾਰ ਨੂੰ ਹੋਰ ਤਰੱਕੀਆ ਬਖਸ਼ਣ ।
9592282333
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly