(ਸਮਾਜ ਵੀਕਲੀ)
ਕੋਮਲ ਇੱਕ ਬੁਹਤ ਹੀ ਸਿਆਣੀ ਤੇ ਸਮਝਦਾਰ ਕੁੜੀ ਹੋਣ ਦੇ ਨਾਲ ਨਾਲ ਰੱਬ ਨੇ ਉਸ ਨੂੰ ਸੋਹਣਾ ਰੂਪ ਵੀ ਦਿੱਤਾ ਜੋ ਉਸ ਦੀ ਸ਼ਖ਼ਸੀਅਤ ਦੇ ਗੁਣਾਂ ਵਿੱਚ ਹੋਰ ਵਾਧਾ ਕਰਦਾ ਹੈ । ਪਰਿਵਾਰ ਦੀ ਇਕਲੌਤੀ ਧੀ ਹੋਣ ਕਰਕੇ ਸਭ ਉਸ ਨੂੰ ਸਭ ਰੱਜਵਾਂ ਪਿਆਰ ਕਰਦੇ ਜਿਸ ਕਰਕੇ ਉਸ ਨੂੰ ਬਚਪਨ ਵਿੱਚੋਂ ਜਵਾਨੀ ਵਿੱਚ ਕਦ ਪੈਰ ਧਰ ਲਿਆ ਸਮਝ ਹੀ ਨਹੀਂ ਲੱਗਿਆ।
ਉਸ ਦਾ ਮਿਠ-ਬੋਲੜਾ ਸੁਭਾਅ ਤੇ ਉਸਦੀ ਸੁੰਦਰਤਾ ਕਰਕੇ ਉਹ ਹਰ ਇਕ ਲੲੀ ਖਿੱਚ ਦਾ ਕੇਂਦਰ ਬਣੀ ਰਹਿੰਦੀ। ਪਰ ਕੋਮਲ ਨੇ ਆਪਣੇ ਆਪ ਨੂੰ ਹੇਮਸਾ ਆਮ ਲੜਕੀਆਂ ਵਾਂਗ ਸਮਝਿਆ ਜੋ ਉਸ ਦਾ ਵੜਾਪਣ ਹੈ। ਮਾਪਿਆਂ ਦੀ ਚਾਹਤ ਦਾ ਇੱਕ ਕਾਰਨ ਇਹ ਵੀ ਹੈ ਕਿ ਕੋਮਲ ਉਹਨਾਂ ਆਪਣੀ ਨਹੀਂ ਸਗੋਂ ਗੋਦ ਲੲੀ ਹੋਈ ਧੀ ਹੈ। ਇਸ ਗੱਲ ਦਾ ਉਹਨਾਂ ਕੋਮਲ ਨੂੰ ਕਦੇ ਵੀ ਕਿਸੇ ਗੱਲੋਂ ਵੀ ਅਹਿਸਾਸ ਨਹੀਂ ਹੋਣ ਦਿੱਤਾ । ਹਰ ਖੁਸ਼ੀ ਉਸ ਨੂੰ ਦੇ ਝੋਲੀ ਪਾਉਣਾ ਚਹੁੰਦੇ ਹਨ । ਉਹ ਚਹੁੰਦੇ ਹਨ ਕਿ ਕੋਮਲ ਦਾ ਵਿਆਹ ਕਿਸੇ ਚੰਗੇ ਘਰ ਚੰਗੇ ਜਿਹੇ ਮੁੰਡੇ ਨਾਲ ਹੋ ਜਾਵੇ ਜੋ ਉਸ ਨੂੰ ਸਾਰੀ ਉਮਰ ਖੁਸ਼ ਰੱਖੇ।
ਉਸ ਦਾ ਸੋਹਣਾਪਣ, ਸਿਆਣਪ ਤੇ ਮਿੱਠ-ਬੋਲੜਾ ਸੁਭਾਅ ਕਦੇ ਕਦੇ ਉਸ ਲਈ ਸਮੱਸਿਆ ਬਣ ਜਾਂਦਾ ਹੈ ਜਦੋਂ ਉਸ ਦੇ ਨਾਲ ਪੜਦੇ ਮੁੰਡੇ ਉਸ ਨੂੰ ਦੋਸਤ ਬਣਨ ਦੀਆਂ ਤੇ ਕੲੀ ਤਾਂ ਉਸ ਵਿਆਹ ਤੱਕ ਦੀਆਂ ਗੱਲਾਂ ਕਹਿ ਦਿੰਦੇ ਸਨ। ਉਹ ਇਹਨਾਂ ਫਜ਼ੂਲ ਜਿਹੀਆਂ ਗੱਲਾਂ ਤੋਂ ਬਹੁਤ ਤੰਗ ਹੋਣ ਕਰਕੇ ਆਪਣਾ ਫੋਨ ਨੰਬਰ ਕੲੀ ਕੲੀ ਦਿਨਾਂ ਤੱਕ ਬੰਦ ਕਰ ਲੈਂਦੀ ਸੀ ਜਾਂ ਫਿਰ ਨੰਬਰ ਬਦਲ ਲੈਂਦੀ ਸੀ। ਉਹ ਆਪਣੇ ਮਾਪਿਆਂ ਦੀ ਇੱਜ਼ਤ ਲਈ ਇਹਨਾਂ ਗੱਲਾਂ ਤੋਂ ਦੂਰ ਰਹਿੰਦੀ।
ਪਰ ਹੋਣੀਂ ਨੂੰ ਕੌਣ ਟਾਲ ਸਕਦਾ ਹੈ ਘਰ ਦੇ ਹਲਾਤ ਠੀਕ ਠਾਕ ਹੋਣ ਕਰਕੇ ਕੋਮਲ ਨੇ ਆਪਣੀ ਪੜ੍ਹਾਈ ਖਤਮ ਕਰ ਪ੍ਰਾਈਵੇਟ ਨੋਕਰੀ ਕਰਨ ਲੱਗ ਪਈ। ਇੱਥੇ ਹੀ ਦਫ਼ਤਰ ਵਿੱਚ ਉਸ ਦੀ ਮੁਲਾਕਾਤ ਰਵੀ ਨਾਂ ਦੇ ਲੜਕੇ ਨਾਲ ਹੋਈ। ਰਵੀ ਵੀ ਸਮਝਦਾਰ ਤੇ ਚੰਗੇ ਸੁਭਾਅ ਦਾ ਮਾਲਕ ਹੋਣ ਕਰਕੇ ਕੋਮਲ ਦੀ ਪਸੰਦ ਬਣ ਗਿਆ। ਕੋਮਲ ਤੇ ਰਵੀ ਦੋਵੇਂ ਇੱਕ ਦੂਜੇ ਨੂੰ ਕੱਦ ਪਿਆਰ ਹੋ ਗਿਆ ਪਤਾ ਹੀ ਨਾ ਲੱਗਿਆ । ਕੋਮਲ ਹੁਣ ਘਰ ਵੀ ਫੋਨ ਤੇ ਰਵੀ ਨਾਲ ਗੱਲਾਂ ਬਾਤਾਂ ਕਰਨ ਲੱਗ ਪਈ ਜਿਸ ਕਰਕੇ ਕੋਮਲ ਤੇ ਉਸ ਦੀ ਮਾਤਾ ਵਿੱਚ ਲੜਾਈ ਝਗੜਾ ਰਹਿਣ ਲੱਗਿਆ ।
ਇਕ ਦਿਨ ਦਫ਼ਤਰ ਵਿੱਚ ਕੋਮਲ ਤੇ ਰਵੀ ਨੂੰ ਕਿਹਾ “ਰਵੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ” ।
” ਨਹੀਂ ਕੋਮਲ ਵਿਆਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਣਾ ਚਾਹੀਦਾ ” ਰਵੀ ਨੇ ਕੋਮਲ ਨੂੰ ਸਮਝਾਉਣ ਲਈ ਕਿਹਾ।
” ਫਿਰ ਰਵੀ ਤੂੰ ਆਪਣੇ ਘਰਦਿਆਂ ਨਾਲ ਗੱਲ ਕਰ ” ਕੋਮਲ ਨੇ ਕਿਹਾ।
” ਆਪਾਂ ਚੰਗੇ ਦੋਸਤ ਹਾਂ, ਕੋਮਲ ਤੂੰ ਗੱਲ ਨੀ ਸਮਝ ਕਿਉਂ ਨਹੀਂ ਰਹੀ ਮੇਰੀ ……..”
” ਮੈਂ ਸਭ ਸਮਝਦੀ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਨਹੀਂ ਚਹੁੰਦਾ ” ਕੋਮਲ ਨੇ ਰਵੀ ਦੀ ਗੱਲ ਨੂੰ ਪੂਰੀ ਹੋਣ ਤੋਂ ਪਹਿਲਾਂ ਕਿਹਾ।
” ਕੋਮਲ ਜਿਵੇਂ ਤੈਨੂੰ ਮੇਰੇ ਤੋਂ ਉਮੀਦ ਹੈ ਕਿ ਇਹ ਮੇਰੇ ਨਾਲ ਵਿਆਹ ਕਰਵੇਗਾ ਉਸ ਤਰ੍ਹਾਂ ਹੀ ਆਪਣੇ ਮਾਪਿਆਂ ਨੂੰ ਇਹ ਉਮੀਦ ਹੈ ਕਿ ਸਾਡਾ ਧੀ-ਪੁੱਤ ਸਾਡੇ ਕਹਿਣੇ ਤੋਂ ਬਾਹਰ ਨਹੀਂ ਤੇ ਸਾਡੇ ਕਹਿਣੇ ਅਨੁਸਾਰ ਹੀ ਵਿਆਹ ਕਰਵਾਉਣਗੇ ਤੇ ਸਾਡੀ ਹਰ ਉਮੀਦ ਪੂਰੀ ਕਰਨਗੇ।
” ਮੈਨੂੰ ਨੀ ਪਤਾ ਤੂੰ ਆਪਣੇ ਘਰ ਗੱਲ ਕਰ ਵਿਆਹ ਦੀ ਤੇ ਮੈਂ ਆਪਣੇ ਘਰ ਕਰਦੀ ਹਾਂ ” ਕੋਮਲ ਨੇ ਰਵੀ ਦਾ ਹੱਥ ਫੜਦਿਆਂ ਕਿਹਾ।
ਘਰ ਜਾ ਕੋਮਲ ਸ਼ਾਮ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਲਈ ਜਦੋਂ ਆਪਣੇ ਕਮਰੇ ਵਿੱਚੋਂ ਪਾਪਾ ਜੀ ਦੇ ਕਮਰੇ ਵੱਲ ਜਾਣ ਲੱਗੀ ਤਾਂ ਉਸ ਨੇ ਵੇਖਿਆ ਕਿ ਉਸ ਦੀ ਮਾਤਾ ਉਸ ਦੇ ਪਿਤਾ ਨਾਲ ਉਸ ਦੀਆਂ ਹੀ ਗੱਲਾਂ ਕਰ ਰਹੇ ਹਨ।
ਉਹ ਇੱਕਦਮ ਰੁੱਕ ਗੲੀ ਜਦ ਉਸ ਨੇ ਸੁਣਿਆ ਕਿ ਉਸ ਮਾਤਾ ਉਸ ਦੇ ਪਿਤਾ ਨੂੰ ਕਹਿ ਰਹੀ ਹੈ ਕਿ ” ਆਪਾਂ ਨੂੰ ਕੋਮਲ ਦਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਉਹ ਸਾਡੇ ਆਸਾਂ ਉਮੀਦਾਂ ਤੇ ਪਾਣੀ ਫੇਰ ਜਾਵੇ ਤੇ ਕਿਤੇ ਸਾਨੂੰ ਬਿਨਾਂ ਦੱਸੇ ਹੀ ਵਿਆਹ ਕਰਵਾ ਲਵੇ , ਕਿਤੇ ਲੋਕ ਧੀਆਂ ਨੂੰ ਗੋਦ ਲੈਣ ਤੋਂ ਡਰਨ ਲੱਗਣ , ਮੈਂਨੂੰ ਉਸ ਦੀਆਂ ਗੱਲ੍ਹਾਂ ਬਾਤਾਂ ਤੋਂ ਪਤਾ ਲੱਗਿਆ ਹੈ ਕਿ ਅੱਜ ਕੱਲ ਉਸ ਤੇ ਇਸ਼ਕ ਦਾ ਭੂਤ ਸਵਾਰ ਹੈ”।
” ਨਹੀਂ ਮੈਨੂੰ ਮੇਰੇ ਪੁੱਤ ਤੇ ਮਾਣ ਹੈ , ਮੈਨੂੰ ਉਸ ਤੋਂ ਉਮੀਦ ਵੀ ਹੈ ਕਿ ਉਹ ਮਾਪਿਆਂ ਦੇ ਕਹੇ ਬਿਨਾਂ ਕਦੇ ਗਲਤ ਕਦਮ ਨਹੀਂ ਚੁੱਕੇਗਾ ” ਕੋਮਲ ਦੇ ਪਿਤਾ ਨੇ ਕੋਮਲ ਨੂੰ ਦਰਵਾਜ਼ੇ ਪਿੱਛੇ ਖੜੀ ਵੇਖ ਉਸ ਪ੍ਰਤੀ ਹਮਦਰਦੀ ਪ੍ਰਗਟ ਕੀਤੀ ।
ਕੋਮਲ ਨੇ ਆਪਣੇ ਪਿਤਾ ਦੇ ਬੋਲ ਸੁਣ ਮਨ ਵਿੱਚ ਇਹ ਧਾਰ ਲਿਆ ਕਿ ਉਹ ਆਪਣੇ ਮਾਪਿਆਂ ਦੀ ਉਮੀਦ ਨੂੰ ਕਦੇ ਟੁੱਟਣ ਨਹੀਂ ਦੇਵੇਗੀ ।
ਅਗਲੇ ਦਿਨ ਜਦੋਂ ਕੋਮਲ ਤੇ ਰਵੀ ਦਫ਼ਤਰ ਵਿੱਚ ਇੱਕਠੇ ਹੋਏ ਤਾਂ ਕੋਮਲ ਨੇ ਰਵੀ ਨੂੰ ਕਿਹਾ ਕਿ ” ਤੂੰ ਸੱਚ ਕਹਿੰਦਾ ਸੀ ਕਿ ਵਿਆਹ ਸਾਨੂੰ ਸਾਡੇ ਮਾਪਿਆਂ ਦੀ ਮਰਜ਼ੀ ਨਾਲ ਹੀ ਕਰਵਾਉਣਾ ਚਾਹੀਦਾ ਹੈ, ਜੋ ਸਾਨੂੰ ਪਾਲਣ ਪੋਸ਼ਣ ਕਰਦੇ ਹਨ ਅਸੀਂ ਆਪਣੇ ਸਵਾਰਥ ਲਈ ਉਹਨਾਂ ਦੀਆਂ ਆਸਾਂ ਉਮੀਦਾਂ ਢੇਹਢੇਰੀ ਕਰ ਦਿੰਦੇ ਹਾਂ ਜੋ ਗਲਤ ਹੈ।
ਰਵੀ ਕੋਮਲ ਦੀਆਂ ਗੱਲਾਂ ਸੁਣ ਕੁੱਝ ਅਜੀਵ ਤਾਂ ਲੱਗਿਆ ਪਰ ਉਹ ਉਸ ਦੇ ਜਾਤ -ਪਾਤ ਅਤੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਾਣੂ ਹੋਣ ਕਰਕੇ ਉਸ ਨੂੰ ਇਹ ਗੱਲਾਂ ਠੀਕ ਜਾਪੀਆਂ ।
ਕੁੱਝ ਸਮੇਂ ਬਾਅਦ ਦੋਵਾਂ ਦੇ ਵਿਆਹ ਹੋ ਗੲੇ ਸਨ ਉਹ ਅੱਜ ਵੀ ਇੱਕ ਦੂਜੇ ਦੇ ਚੰਗੇ ਦੋਸਤਾਂ ਵਾਂਗ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਹਨ ਇਹ ਸਭ ਕੁੱਝ ਮਾਪਿਆਂ ਦੀ ਉਮੀਦ ਨਾ ਤੋੜਨ ਕਰਕੇ ਹੀ ਸੰਭਵ ਹੋਇਆ।
ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly