ਉਮਰ ਅਬਦੁੱਲਾ ਦੀ ਫੋਟੋ ਵਾਿੲਰਲ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸ਼ਨਿਚਰਵਾਰ ਨੂੰ ਟਵਿੱਟਰ ’ਤੇ ਤਸਵੀਰ ਵਾਇਰਲ ਹੋਈ ਹੈ, ਇਸ ਵਿੱਚ ਉਨ੍ਹਾਂ ਦੀ ਚਿੱਟੀ ਦਾੜ੍ਹੀ ਵਧੀ ਹੋਈ ਹੈ ਅਤੇ ਉਨ੍ਹਾਂ ਦੀ ਜੈਕੇਟ ’ਤੇ ਬਰਫ਼ ਪਈ ਦਿਖਾਈ ਦਿੰਦੀ ਹੈ। ਇਸ ਤਸਵੀਰ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੀਪੀਐੱਮ ਆਗੂ ਸੀਤਾ ਰਾਮ ਯੇਚੁਰੀ ਨੇ ਟਵੀਟ ਕੀਤਾ ਹੈ। ਦੋਹਾਂ ਆਗੂਆਂ ਨੇ ਕਿਹਾ ਹੈ ਕਿ ਇਸ ਤਸਵੀਰ ਵਿੱਚ ਸ੍ਰੀ ਅਬਦੁੱਲਾ ਪਛਾਣੇ ਨਹੀਂ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਜਣਿਆਂ ਨੇ ਇਸ ਤਸਵੀਰ ’ਤੇ ਟਵੀਟ ਕੀਤਾ ਹੈ।

Previous articleChina coronavirus: HK declares highest level of emergency
Next articleLabour sees membership surge amid leadership race