ਦਿੱਲੀ ਦੀ ਅਦਾਲਤ ਨੇ ਅੱਜ ਉਨਾਓ ਜਬਰ-ਜਨਾਹ ਪੀੜਤ ਦੇ ਪਿਤਾ ਦੀ ਮੌਤ ਸਬੰਧੀ ਕੇਸ ਵਿੱਚ ਸੱਤ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦਾ ਆਪਣਾ ਫ਼ੈਸਲਾ 13 ਮਾਰਚ ਤੱਕ ਰਾਖਵਾਂ ਰੱਖ ਲਿਆ ਹੈ। ਗ਼ੌਰਤਲਬ ਹੈ ਕਿ ਇਸ ਕੇਸ ਵਿੱਚ ਪਾਰਟੀ ਵਿੱਚੋਂ ਕੱਢੇ ਗਏ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਣੇ ਸੱਤ ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ ਹਨ। ਤੀਸ ਹਜ਼ਾਰੀ ਅਦਾਲਤ ਦੇ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਭਲਕੇ ਆਪਣਾ ਫ਼ੈਸਲਾ ਸੁਣਾਉਣਗੇ। ਚੇਤੇ ਰਹੇ ਜਬਰ-ਜਨਾਹ ਪੀੜਤ ਦੇ ਪਿਤਾ ਦੀ 9 ਅਪਰੈਲ 2018 ਨੂੰ ਪੁਲੀਸ ਹਿਰਾਸਤ ਅਧੀਨ ਮੌਤ ਹੋ ਗਈ ਸੀ। ਪਿਛਲੇ ਮਹੀਨੇ ਅਪਰਾਧਕ ਸਾਜ਼ਿਸ਼ ਰਚਣ ਤੇ ਹੱਤਿਆ ਦੇ ਦੋਸ਼ ਹੇਠ ਸੇਂਗਰ ਤੇ ਉਸ ਦੇ ਭਰਾ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੇਂਗਰ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਓ ਵਿੱਚ ਪੀੜਤ ਦੀ ਧੀ ਨਾਲ ਸੰਨ 2017 ਵਿੱਚ ਬਲਾਤਕਾਰ ਕੀਤਾ ਸੀ ਅਤੇ ਇਸ ਸਬੰਧੀ ਉਸ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਅੱਜ ਸੀਬੀਆਈ ਨੇ ਸੱਤਾਂ ਦੱਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਹੈ।
HOME ਉਨਾਓ ਕੇਸ: ਸੀਬੀਆਈ ਨੇ ਸੇਂਗਰ ਲਈ ਵੱਧ ਤੋਂ ਵੱਧ ਸਜ਼ਾ ਮੰਗੀ