ਉਦਮੀ ਔਰਤਾਂ ਅਤੇ ਮਰਦਾਂ ਨੂੰ ਕੀਤਾ ਜਾਵੇਗਾ ਆਰਥਿਕ ਤੌਰ ਤੇ ਮਜ਼ਬੂਤ

ਸੁਸਾਇਟੀ ਜੁਆਇੰਟ ਲਾਇਬਿਲਟੀ ਗਰੁੱਪਾਂ ਦਾ ਪਾਸਾਰ ਜ਼ਿਲਾ ਜਲੰਧਰ ਵਿੱਚ ਮਜ਼ਬੂਤੀ ਨਾਲ ਕਰੇਗੀ- ਅਟਵਾਲ     

ਕਪੂਰਥਲਾ (ਸਮਾਜ ਵੀਕਲੀ) (ਕੌੜਾ)-   ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਦੇ ਸਹਿਯੋਗ ਨਾਲ ਜੁਆਇੰਟ ਲਾਇਬਿਲਟੀ ਗਰੁੱਪਾਂ ਦਾ ਪ੍ਰਚਾਰ ਅਤੇ ਪਸਾਰ ਜ਼ਿਲਾ ਜਲੰਧਰ ਮਜ਼ਬੂਤੀ ਨਾਲ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਮਬੰਦ ਕਰੇਗੀ। ਇਸ ਪ੍ਰੋਜੈਕਟ ਤਹਿਤ ਉਦਮੀ ਔਰਤਾਂ ਅਤੇ ਮਰਦਾਂ ਨੂੰ ਜਾਇੰਟ ਲਾਇਬਿਲਟੀ ਗਰੁੱਪਾਂ ਮੁਹਿੰਮ ਦਾ ਹਿੱਸਾ ਬਣਾ ਕੇ ਸਥਾਨਿਕ ਬੈਂਕਾਂ ਤੋਂ ਆਸਾਨ ਕਿਸ਼ਤਾਂ ਤੇ ਸੂਖਮ ਰਿਣ ਮੁਹਈਆ ਕਰਵਾਏ ਜਾਣਗੇ। ਇਹ ਸ਼ਬਦ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਜ਼ਿਲਾ ਜਲੰਧਰ ਵਿੱਚ ਮਿਲੇ ਨਵੇਂ ਪ੍ਰੋਜੈਕਟ ਨੂੰ ਲਾਗੂ ਕਰਨ ਸਬੰਧੀ ਸੋਸਾਇਟੀ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿਚ ਕਹੀ।

ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਔਰਤਾਂ ਅਤੇ ਮਰਦਾਂ ਨੂੰ ਕੀਤਾ ਜਾਵੇਗਾ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਜਿੱਥੇ ਬੈਂਕਾਂ ਤੋਂ ਆਸਾਨ ਕਿਸ਼ਤਾਂ ਤੇ ਸੂਖਮ ਰਿਣ ਮੁਹਈਆ ਕਰਵਾਏ ਜਾਣਗੇ ਉਥੇ ਵੱਖ ਵੱਖ ਕਿਸਮਾਂ ਦੀ ਸਿਖਲਾਈ ਕੈਂਪ ਲਗਾ ਕੇ ਪੈਰਾਂ ਤੇ ਖੜ੍ਹੇ ਕਰਨ ਦਾ ਯਤਨ ਕੀਤਾ ਜਾਵੇਗਾ । ਉਨਾਂ ਅੱਗੇ ਹੋਰ ਆਖਿਆ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜ਼ਿਲ੍ਹਾ ਵਿਕਾਸ ਮੈਨੇਜਰ ਨਬਾਰਡ ਜਲੰਧਰ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ। ਏਸੇ ਤਰ੍ਹਾਂ ਸੋਸਾਇਟੀ ਵੱਲੋਂ ਸੁਭਾਸ਼ ਚੰਦ ਬੈਂਸ ਨੂੰ ਜ਼ਿਲ੍ਹਾ ਜਲੰਧਰ ਨਿਉਕਤ ਕੀਤਾ ਗਿਆ ਹੈ।

ਸੋਸਾਇਟੀ ਦੇ ਜਨਰਲ ਸੈਕਟਰੀ ਬਰਨਬਾਸ ਮਸੀਹ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਟਾਫ ਭਾਰਤੀ ਭਰਤੀ ਕਰ ਲਿਆ ਗਿਆ ਹੈ। ਜਿਸ ਨੂੰ ਇਨ-ਬਿਨ ਲਾਗੂ ਕਰਨ ਲਈ ਸੰਸਥਾ ਪਿੰਡਾਂ ਵਿੱਚ ਜਾਗ੍ਰਿਤੀ ਮੁਹਿੰਮ ਮਜ਼ਬੂਤੀ ਨਾਲ ਲੈ ਕੇ ਉਤਰੇਗੀ।   ਇਸ ਕਾਰਜ ਨੂੰ  ਪੂਰਾ ਬਲਦੇਵ ਰਾਜ ਅਟਵਾਲ ਬ੍ਰਦਰ ਹਰੀ ਪਾਲ, ਜਰਨੈਲ ਸਿੰਘ, ਅਰੁਨ ਅਟਵਾਲ ਹਰਪਾਲ ਸਿੰਘ ਦੇਸਲ,ਠਾਕੁਰ ਪਰਮਜੀਤ , ਤਰੁਣ, ਰੋਹਿਤ  ਜਸਵੀਰ ਸ਼ਾਲਾਪੁਰੀ,ਆਦਿ ਹਾਜਰ ਸਨ।

Previous articleਨਿੱਜੀ ਸਕੂਲ ਦੀ ਬਿਲਡਿੰਗ ਫੰਡ ਨਾ ਦੇਣ ਕਰਕੇ ਬੱਚਿਆਂ ਨੂੰ ਬਾਹਰ ਧੁੱਪੇ ਖੜਾ ਕੀਤਾ
Next article1.32 ਕਿਲੋਮੀਟਰ ਨਵੀਂ ਤੇ ਚੌੜੀ ਸੜਕ ਬਣਾਉਣ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਉਦਘਾਟਨ