ਉਤਰ ਪ੍ਰਦੇਸ ਦੇ ਸਿੱਖਾਂ ਦਾ ਉਜਾੜਾ ਤੁਰੰਤ ਰੋਕਿਆ ਜਾਵੇ

ਹੁਸੈਨਪੁਰ , 20 ਜੂਨ (ਕੌੜਾ) (ਸਮਾਜਵੀਕਲੀ) –  ਪਿਛਲੇ 50-60 ਸਾਲਾਂ ਤੋਂ ਉਤਰ ਪ੍ਰਦੇਸ ਦੇ ਬਿਜਨੌਰ, ਲਖੀਮਪੁਰ, ਪੀਲੀਭੀਤ, ਰਾਮਪੁਰ ਆਦਿ ਇਲਾਕਿਆਂ ਦੀ ਬੇਅਬਾਦ ਜਮੀਨ ਨੂੰ ਆਪਣੀ ਸਖਤ ਮਿਹਨਤ ਨਾਲ ਹਰੀ ਭਰੀ ਤੇ ਖੇਤੀਬਾੜੀ ਯੋਗ ਬਣਾਉਣ ਵਾਲੇ ਸਿਰੜੀ ਸਿੱਖ ਕਿਸਾਨਾਂ ਨੂੰ ਤਕਨੀਕੀ ਕਾਰਨਾ ਕਰਕੇ ਉਜਾੜਨ ਦੀਆਂ ਜੋ ਮਾਰੂ ਕੋਜੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਇਹ ਤੁਰੰਤ ਬੰਦ ਕੀਤੀਆਂ ਜਾਣ ਤਾਂ ਜੋ ਉਹਨਾਂ ਵਿੱਚ ਬੇਗਾਨਗੀ ਦੀ ਭਾਵਨਾ ਨਾ ਪੈਦਾ ਹੋਵੇ।

ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਵਲੋਂ ਪੀਏਸੀ ਮੈਂਬਰ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਇੰਜ਼,ਸਵਰਨ ਸਿੰਘ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ।ਉਹਨਾਂ ਉਤਰ ਪ੍ਰਦੇਸ ਦੇ ਮੁਖ ਮੰਤਰੀ ਤੋਂ ਇਸ ਮਸਲੇ ਸਬੰਧੀ ਨਿਜੀ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਇਸ ਸਬੰਧੀ ਕੋਈ ਕਨੂੰਨੀ ਅੜਚਨ ਹੈ ਤਾਂ ਦੇਸ਼ ਦੇ ਵਡੇਰੇ ਹਿੱਤ ਦੇ ਮੱਦੇਨਜਰ ਪ੍ਰਸ਼ਾਸ਼ਕੀ ਪੱਧਰ ‘ਤੇ ਹੱਲ ਕੀਤਾ ਜਾਵੇ।ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਇਸ ਮਸਲੇ ਨੂੰ ਸਿਆਸੀ ਰੰਗਤ ਦੇਣ ਦੀ ਨਿਖੇਦੀ ਕਰਦਿਆਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੋ੍.ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਵਫਦ ਲਖਨਾਊ ਭੇਜਣ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਇਸ ਵਫਦ ਵਲੋਂ ਮੁਖ ਮੰਤਰੀ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ

ਉਹਨਾਂ ਮੱਧ ਪ੍ਰਦੇਸ਼ ਦੇ ਸ਼ਿਕਲੀਗਰ ਸਿੱਖਾਂ ਦੇ ਉਜਾੜੇ ‘ਤੇ ਵੀ ਚਿੰਤਾਂ ਪ੍ਰਗਟ ਕੀਤੀ ਸਿੱਖ ਚਿੰਤਕਾਂ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਮੱਧ ਪ੍ਰਦੇਸ ਦੇ ਮੁਖ ਮੰਤਰੀ ਨਾਲ ਮਸ਼ਵਰਾ ਉਠਾੳੇਣ ਤਾਂ ਜੋ ਸ਼ਿਕਲੀਗਰ ਸਿੱਖਾ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ।ਇਸ ਮੌਕੇ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ,ਰਣਜੀਤ ਸਿੰਘ ਬਿੱਧੀਪੁਰ,ਹਰਚਰਨ ਸਿੰਘ ਜਾਂਗਲਾ,ਸੂਰਤਾ ਸਿੰਘ,ਬਲਬੀਰ ਸਿੰਘ ਭਗਤ,ਅਜਮੇਰ ਸਿੰਘ ਟੋਡਰਵਾਲ,ਸਵਰਨ ਸਿੰਘ ਅਮਰਕੋਟ ਆਦਿ ਹਾਜਰ ਸਨ।

 

Previous articleਸਿਹਤ ਕਾਮਿਆਂ ਲਈ ਕੌਸਲਰ ਜਗਜੀਤ ਸਿੰਘ ਨੇ 800 ਮੀਲ ਦੌੜ ਲਗਾਈ
Next articleਫੋਟੋ ਕੈਪਸ਼ਨ-ਸ਼੍ਰੋਮਣੀ ਅਕਾਲੀ ਦਲ ਵਲੋਂ ਪੀਏਸੀ ਮੈਂਬਰ ਇੰਜ਼.ਸਵਰਨ ਸਿੰਘ ਜਾਣਕਾਰੀ ਦਿੰਦੇ ਹੋਏ ਤੇ ਨਾਲ ਹੋਰ ਜਥੇਦਾਰ।