ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਸਿੱਖਿਆ ਸਕੱਤਰ ਨੂੰ ਮਿਿਲਆ।

ਫੋਟੋ,ਕੈਪਸ਼ਨ, ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਆਗੂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਮੰਗ ਪੱਤਰ ਸੌਂਪਦੇ ਹੋਏ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਅਧਿਆਪਕਾਂ ਦੀਆਂ ਕੁਝ ਅਹਿਮ ਮੰਗਾਂ ਨੂੰ ਲੈ ਕੇ ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਮੁਹਾਲੀ ਵਿਖੇ ਮਿਿਲਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸਕੱਤਰ ਸਕੂਲ ਸਿੱਖਿਆ ਜੀ ਨੂੰ ਸੌਂਪਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਜਥੇਬੰਦੀ ਨੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਪਾਸੋਂ ਮੰਗ ਕੀਤੀ ਹੈ ਕਿ 30 ਤੋਂ ਘੱਟ ਬੱਚਿਆਂ ਵਾਲੇ ਸਕੂਲਾਂ ਵਿੱਚੋਂ ਈ.ਟੀ.ਟੀ ਦੀ ਇਕੱ ਪੋਸਟ ਖਤਮ ਨਾਂ ਕੀਤੀ ਜਾਵੇ ,ਈ.ਟੀ.ਟੀ.ਤੋਂ ਮਾਸਟਰ ਕਾਡਰ ਪ੍ਰਮੋਸ਼ਨਾਂ ਜਲਦ ਕੀਤੀਆਂ ਜਾਣ,ਜਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੇ ਰਹਿੰਦੇ ਬਕਾਏ ਜਲਦ ਦਿੱਤੇ ਜਾਣ,ਹਰ ਸਕੂਲ ਵਿੱਚ ਕੰਪਿਊਟਰ ਤੇ ਪ੍ਰਿੰਟਰ ਦਿੱਤਾ ਜਾਵੇ।

ਗ੍ਰਾਂਟਾਂ ਦੀ ਵੰਡ ਬੱਚਿਆਂ ਦੀ ਗਿਣਤੀ ਅਨੁਸਾਰ ਕੀਤੀ ਜਾਵੇ।ਸ੍ਰ ਵੜੈਚ ਨੇ ਦੱਸਿਆ ਕਿ ਸਕੱਤਰ ਸਾਹਿਬ ਨੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਪੂਰਾ ਭਰੋਸਾ ਦਿੱਤਾ ਹੈ। ਇਸ ਵਫਦ ਵਿੱਚ ਹਰਜੀਤ ਸੈਣੀ,ਸ਼ਿਵਰਾਜ ਸਿੰਘ,ਅਨੂਪ ਸ਼ਰਮਾਂ,ਸ਼ਿਵ ਕੁਮਾਰ ਰਾਣਾ,ਜਸਪਾਲ ਸਿੰਘ,ਜਗਤਾਰ ਸਿੰਘ ਆਦਿ ਮੌਜੂਦ ਸਨ।

Previous articleਦਲਵਿੰਦਰ ਦਿਆਲਪੁਰੀ ਦਾ ਟਰੈਕ ‘ਡੌਂਟ ਟ੍ਰਾਈ’ 12 ਨੂੰ ਰਿਲੀਜ਼
Next articleआर.सी.एफ मैन्ज यूनियन द्वारा मांगों संबंधी रोष प्रदर्शन