ਈਡੀ ਵੱਲੋਂ ਇਕਬਾਲ ਮਿਰਚੀ ਦੇ ਪਰਿਵਾਰ ਦੇ 22 ਕਰੋੜ ਦੇ ਅਸਾਸੇ ਕੁਰਕ

ਨਵੀਂ ਦਿੱਲੀ, (ਸਮਾਜ ਵੀਕਲੀ) :ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਕੇਸ ਵਿਚ ਮਰਹੂਮ ਗੈਂਗਸਟਰ ਇਕਬਾਲ ਮਿਰਚੀ ਦੇ 22 ਕਰੋੜ ਦੀ ਕੀਮਤ ਦੇ ਅਸਾਸੇ, ਜਿਨ੍ਹਾਂ ਵਿਚ ਸਿਨੇਮਾ ਹਾਲ ਅਤੇ ਮੁੰਬਈ ਵਿਚਲਾ ਇਕ ਹੋਟਲ ਵੀ ਸ਼ਾਮਲ ਹੈ, ਕੁਰਕ ਕਰ ਲਏ ਹਨ। ਕੇਂਦਰੀ ਜਾਂਚ ਏਜੰਸੀ ਅਨੁਸਾਰ ਪਰਿਵਾਰ ਦੇ ਕੁਰਕ ਕੀਤੇ ਗਏ ਅਸਾਸਿਆਂ ਵਿਚ ਸਿਨੇਮਾ ਹਾਲ, ਮੁੰਬਈ ਵਿਚਲਾ ਹੋਟਲ, ਇਕ ਉਸਾਰੀ ਅਧੀਨ ਹੋਟਲ, ਫਾਰਮ ਹਾਊਸ, ਦੋ ਬੰਗਲੇ ਤੇ ਪੰਚਗਨੀ ਵਿਚਲੀ 3.5 ਏਕੜ ਜ਼ਮੀਨ ਸ਼ਾਮਲ ਹੈ।

Previous articleAndhra logs 3k new Covid cases as recoveries outnumber
Next articleਦੀਪਤੀ ਨਵਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ