ਏਕਮ ਪਬਲਿਕ ਸਕੂਲ ਵਿਖੇ ਯੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਸੁਤੰਤਰਤਾ ਦਿਵਸ਼ ਮਨਾਇਆ ਗਿਆ ।    

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਏਕਮ ਪਬਲਿਕ ਸਕੂਲ ਮਹਿਤਪੁਰ ਦੇ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੋਰ ਦੀ ਵਿਸੇਸ ਦੇਖ ਰੇਖ ਹੇਠ ਪਹਿਲੀ ਕਲਾਸ ਤੋਂ ਚੋਥੀ ਤੱਕ ਦੇ ਵਿਦਿਆਰਥੀਆਂ ਵਲੋਂ ਸੁਤੰਤਰਤਾ ਦਿਵਸ਼ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਪਿ੍ੰਸੀਪਲ ਅਮਨਦੀਪ ਕੋਰ ਵਲੋਂ ਦੱਸਿਆ ਗਿਆ ਪੋ੍ਗਰਾਮ ਦੀ ਸੁਰੂਆਤ ਬੱਚਿਆਂ ਵਲੋਂ  ਦੇਸ ਭਗਤੀ ਦਾ ਗੀਤ ਦਿਲ ਦੀਆ ਹੈ, ਜਾਨ ਬੀ ਦੇਂਗੇ ਐ ਵਤਨ ਤੇਰੇ ਲੀਏ , ਗਾ ਕੇ ਕੀਤੀ ਗਈ ਇਸ ਤੋਂ ਬਾਅਦ ਪਹਿਲੀ ਅਤੇ ਦੂਸਰੀ  ਜਮਾਤ ਦੇ ਵਿਦਿਆਰਥੀਆਂ ਵਲੋਂ ਆਈ ਲਵ ਮਾਈ ਇੰਡੀਆ ਅਤੇ ਹੈ ਪੱਨਜ ਓਨਲੀ  ਇੰਨ ਇੰਡੀਆ ਗੀਤਾਂ ਤੇ ਡਾਂਸ ਕੀਤਾ ਗਿਆ।
ਇਸੇ ਪ੍ਰਕਾਰ ਤੀਸਰੀ ਅਤੇ ਚੌਥੀ ਜਮਾਤ  ਦੇ ਵਿਦਿਆਰਥੀਆਂ ਵਲੋਂ ਮੇਰੇ ਦੇਸ ਕੀ ਮਿੱਟੀ ਅਤੇ ਮੇਰਾ ਦੇਸ ਹੋਵੇ ਪੰਜਾਬ ਜਿਹੇ ਸੁਪਰ ਇਹ ਗੀਤਾਂ ਤੇ ਗਰੁੱਪ ਡਾਂਸ ਪੇਸ ਕੀਤਾ ਗਿਆ। ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਡਾਂਸ ਫਿਰ ਵੀ ਦਿਲ ਹੈ ਹਿੰਦੁਸਤਾਨੀ ਨੇ ਸਭ ਦੇ ਮਨ ਮੋਹ ਲਏ । ਇਸ ਮੌਕੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਬੱਚਿਆਂ ਵਿਚ ਬਹੁਤ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।  ਸਟੇਜ ਸੰਚਾਲਨ ਸ਼੍ਰੀ ਮਤੀ ਸੁਰਜੀਤ ਕੋਰ ਅਤੇ ਪਰਵਿੰਦਰ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਪਿ੍ਸੀਪਲ ਸਮੀਕਸਾ ਸ਼ਰਮਾ, ਬਲਾਕ ਸੁਪਰਵਾਈਜ਼ਰ ਦਵਿੰਦਰ ਨਾਹਰ ਅਤੇ ਅੰਕਿਤਾ ਮਿਸਰਾ, ਕੁਆਰਡੀਨੇਟਰ ਸਵਪਨਦੀਪ ਕੌਰ ਐਕਟੀਵਿਟੀ ਇੰਚਾਰਜ ਦਲਵੀਰ ਕੌਰ ਅਤੇ ਦੀਪਤੀ ਕਵਾਤਰਾ, ਅੰਮਿ੍ਤਾ ਮਾਈਕਲ ਅਤੇ ਅਧਿਆਪਕ ਸਾਹਿਬਾਨ ਸਾਮਿਲ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੈਨੇਡਾ ਕਬੱਡੀ ਕੱਪ-2023 ਕੈਨੇਡਾ ਈਸਟ ਨੇ ਕੀਤਾ ਖਿਤਾਬ ‘ਤੇ ਕਬਜਾ
Next articleਅੰਬੇਡਕਰੀ ਜਥੇਬੰਦੀਆਂ ਨੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਦੀਆਂ ਅਸਾਮੀਆਂ ਤੁਰੰਤ ਭਰਨ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ