HOME ਈਡੀ ਨੇ ਪੀਐੱਮਸੀ ਬੈਂਕ ਘੁਟਾਲਾ ਮਾਮਲੇ ‘ਚ ਨਵੇਂ ਸਿਰੇ ਤੋਂ ਕੀਤੀ ਛਾਪੇਮਾਰੀ

ਈਡੀ ਨੇ ਪੀਐੱਮਸੀ ਬੈਂਕ ਘੁਟਾਲਾ ਮਾਮਲੇ ‘ਚ ਨਵੇਂ ਸਿਰੇ ਤੋਂ ਕੀਤੀ ਛਾਪੇਮਾਰੀ

ਨਵੀਂ ਦਿੱਲੀ  : ਈਡੀ ਨੇ ਕਿਹਾ ਕਿ ਉਹ ਮੁਬੰਈ ‘ਚ ਹਾਊਸਿੰਗ ਡਿਵੈਲਪਮੈਂਟ ਐਂਡ ਇਨਫ੍ਰਾਸਟ੍ਕਚਰ (ਐੱਚਡੀਆਈਐੱਲ) ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਦੇ ਦੋ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ) ਬੈਂਕ ਜਾਲਸਾਜ਼ੀ ਮਾਮਲੇ ‘ਚ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਏਜੰਸੀ ਨੇ ਇਹ ਕਦਮ ਚੁੱਕਿਆ ਹੈ। ਈਡੀ ਨੇ ਇਕ ਹੋਰ ਜੈੱਟ ਤੇ ਯਾਚ ਐੱਚਡੀਆਈਐੱਲ ਪ੍ਰਮੋਟਰਾਂ ਦੇ ਨਾਂ ‘ਤੇ ਰਜਿਸਟਰ ਦੇਖਿਆ ਹੈ।

ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਛਾਪੇ ਦੌਰਾਨ ਸਾਨੂੰ ਅਲੀਬਾਗ਼ ‘ਚ 22 ਕਮਰਿਆਂ ਦਾਇਕ ਵੱਡਾ ਬੰਗਲਾ ਮਿਲਿਆ। ਇਹ ਛੇਤੀ ਜ਼ਬਤ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਇਕ ਹੋਰ ਨਿੱਜੀ ਜੈੱਟ ਐੱਚਡੀਆਈਐੱਲ ਦੇ ਪ੍ਰਮੋਟਰਾਂ ਦੇ ਨਾਂ ਤੋਂ ਰਜਿਸਟਰਡ ਮਿਲਿਆ ਹੈ। ਤਲਾਸ਼ੀ ਦੌਰਾਨ ਦੇਖਿਆ ਗਿਆ ਕਿ ਮਾਹਰਾਸ਼ਟਰ ਦੇ ਪਾਸ਼ ਇਲਾਕਿਆਂ ‘ਚ ਸਿਖਰਲੇ ਰਾਜਨੇਤਾਵਾਂ ਨੂੰ ਕਈ ਘਰ ਤੋਹਫ਼ੇ ‘ਚ ਦਿੱਤੇ ਗਏ ਸਨ। ਹਾਲਾਂਕਿ ਕੇਂਦਰੀ ਏਜੰਸੀ ਨੇ ਉਨ੍ਹਾਂ ਨੇਤਾਵਾਂ ਦੇ ਨਾਂ ਨਹੀਂ ਦੱਸੇ ਹਨ।

ਸ਼ਨਿਚਰਵਾਰ ਨੂੰ ਈਡੀ ਨੇ ਐੱਚਡੀਆਈਐੱਲ ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਦਾ ਇਕ ਨਿੱਜੀ ਜੈੱਟ ਤੇ 60 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਸਨ। ਕੇਂਦਰੀ ਏਜੰਸੀ ਨੇ ਕਿਹਾ ਸੀ ਕਿ ਵਧਾਵਨ ਦਾ ਯਾਚ ਜ਼ਬਤ ਕਰਨ ਲਈ ਉਹ ਮਾਲਦੀਵ ਦੇ ਅਧਿਕਾਰੀਆਂ ਨਾਲ ਸੰਪਰਕ ‘ਚ ਹੈ। ਇਹ ਯਾਚ ਅਜੇ ਉੱਥੇ ਹੀ ਰੁਕਿਆ ਹੋਇਆ ਹੈ।

ਈਡੀ ਨੇ ਪੀਐੱਮਸੀ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦੇ ਬੈਂਕ ਖਾਤੇ ਤੇ 10 ਕਰੋੜ ਰੁਪਏ ਦੇ ਨੇੜੇ ਤੇੜੇ ਐੱਫਡੀ ਵੀ ਫ੍ਰੀਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਛੇ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ‘ਚ ਕੇਂਦਰੀ ਏਜੰਸੀ ਨੇ 12 ਮਹਿੰਗੀਆਂ ਕਾਰਾਂ ਜ਼ਬਤ ਕੀਤੀਆਂ ਸਨ।

Previous articleਰਾਜ ਬੱਬਰ ਹਟਾਏ ਗਏ, ਅਜੈ ਕੁਮਾਰ ਲੱਲੂ ਹੋਣਗੇ ਉੱਤਰ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ
Next articleਫਾਇਰ ਤੇ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ