ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਲੋੜ – ਸਰਵਜੀਤ ਕੌਰ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਵਾਤਾਵਰਣ ਦੀ ਸਾਂਭ ਸੰਭਾਲ ਤੇ ਸਕੂਲ ਦੇ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਅੱਜ ਸਰਕਾਰੀ ਹਾਈ ਸਕੂਲ ਹੈਬਤਪੁਰ ਵਿੱਚ ਇੰੰਚਾਰਜ ਸਰਵਜੀਤ ਦੀ ਅਗਵਾਈ ਹੇਠ ਸਕੂਲ ਵਿੱਚ ਪੌਦੇ ਲਗਾਏ ਗਏ। ਈਕੋ ਕਲੱਬ ਦੇ ਸਹਿਯੋਗ ਨਾਲ ਈਕੋ ਕਲੱਬ ਹੈਬਤਪੁਰ ਦੇ ਸਹਿਯੋਗ ਨਾਲ ਹੈਬਤਪੁਰ ਸਕੂਲ ਵਿੱਚ ਕਰਵਾਏ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਮੁੱਖੀ ਸਰਵਜੀਤ ਕੌਰ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ। ਇਸ ਲਈ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ
ਕਲੱਬ ਇੰੰਚਾਰਜ ਸੁਖਵਿੰਦਰ ਕੌਰ, ਜਗਜੀਤ ਸਿੰਘ ਕੰਪਿਊਟਰ ਫੈਕਲਟੀ, ਇੰਦਰਵੀਰ ਅਰੋੜਾ, ਮੈਡਮ ਦਲਬੀਰ ਕੌਰ, ਮੈਡਮ ਨੀਲਮ ਕਾਂਤਾ, ਬਲਜੀਤ ਕੌਰ ਆਦਿ ਹਾਜਰ ਸਨ।