(ਸਾਮਜ ਵੀਕਲੀ)
ਤੇਰੇ ਮਨ ਕੀਆਂ ਬਾਤਾਂ ਸੁਣ ‘ਲੀਆਂ ,
ਅਸੀਂ ਅੱਕ ਥੱਕ ਕੇ ਮੂੰਹ ਖੋਲਿ੍ਆ ।
ਪਹਿਲਾਂ ਗਾਹ ਕੇ ਸਾਰੇ ਪੰਜਾਬ ਨੂੰ ,
ਇੱਕ ਵੱਖਰਾ ਪਾਤਰ ਟੋਲਿ੍ਆ ।
ਤੂੰ ਨਾ ਵੀ ਸੁਣੇਂ ਉਹ ਧੱਕੇ ਨਾਲ਼ ,
ਤੈਨੂੰ ਦਿਲ ਦੀ ਗੱਲ ਸੁਣਾ ਸਕਦੈ ;
ਫਿਰ ਤੂੰ ਬੋਲਣ ਜੋਗਾ ਨਈਂ ਰਹਿਣਾ ,
ਜਦੋਂ ਰੁਲ਼ਦੂ ਬਾਬਾ ਬੋਲਿਆ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024