(ਸਮਾਜ ਵੀਕਲੀ)
ਸੱਜਣਾ ਵੇ ਪਿੰਡ ਨੂੰ ਨਾ ਫੇਰਾ ਪਾਉਣ ਵਾਲ਼ਿਆ,
ਵਿੱਚ ਜਾ ਕਨੇਡਾ ਦੇ ਵੇ ਡੇਰੇ ਲਾਉਣ ਵਾਲ਼ਿਆ,
ਸਾਨੂੰ ਆਣ ਕੇ ਤੂੰ ਦਰਸ਼ ਦਿਖਾ ਜਾ
ਵੇ ਇੱਕ ਵਾਰੀ ਆਜਾ ਸੋਹਣਿਆ,
ਤੇਰੇ ਹਿਜ਼ਰਾਂ ਚ ਮੁੱਕਦੀ ਮੈਂ ਜਾਵਾਂ
ਵੇ ਇੱਕ ਵਾਰੀ ਆਜਾ ਸੋਹਣਿਆ,
ਰੰਗਲੀ ਹੱਥਾਂ ਦੀ ਮਹਿੰਦੀ ਪਾਉਂਦੀ ਤੇਰੇ ਵਾਸਤੇ,
ਵੇ ਟੂਣੇ ਹਾਰੇ ਨੈਣ ਤੇਰੇ ਵਿੰਹਦੇ ਰਹਿਣ ਰਾਸਤੇ,
ਕਿਵੇਂ ਸੱਧਰਾਂ ਤੇ ਚਾਵਾਂ ਨੂੰ ਮੁਕਾਵਾਂ
ਵੇ ਇੱਕ ਵਾਰੀ ਆਜਾ ਸੋਹਣਿਆ
ਤੇਰੇ ਹਿਜ਼ਰਾਂ ਚ ਮੁੱਕਦੀ ਮੈਂ ਜਾਵਾਂ,
ਛੱਡ ਪਰਾਂ ਚੰਨਾ ਐਵੇਂ ਡਾਲਰਾਂ ਦਾ ਪਿਆਰ ਵੇ,
ਆ ਕੇ ਤੂੰ ਜਵਾਨੀ ਵਾਲ਼ੀ ਮਾਣ ਲੈ ਬਹਾਰ ਵੇ,
ਕਿਤੇ ਜੋਬਨ ਰੁੱਤੇ ਨਾ ਮਰ ਜਾਵਾਂ,
ਵੇ ਇੱਕ ਵਾਰੀ ਆਜਾ ਸੋਹਣਿਆ
ਤੇਰੇ ਹਿਜ਼ਰਾਂ ਚ ਮੁੱਕਦੀ ਮੈਂ ਜਾਵਾਂ
ਜੇ ਤੂੰ ਰਣਬੀਰ ਛੇਤੀ ਸ਼ਾਹਪੁਰ ਨਹੀਂ ਆਉਣਾ ਦੇ,
ਤੇਰੇ ਤੋਂ ਬਗੈਰ ਪ੍ਰਿੰਸ ਤੇਰੀ ਮੀਤ ਮਰ ਜਾਣਾ ਵੇ,
ਤੇਰੇ ਹੱਥ ਜੋੜ ਵਾਸਤੇ ਮੈਂ ਪਾਵਾਂ ,
ਵੇ ਇੱਕ ਵਾਰੀ ਆਜਾ ਸੋਹਣਿਆ,
ਤੇਰੇ ਹਿਜ਼ਰਾਂ ਚ ਮੁੱਕਦੀ ਮੈਂ ਜਾਵਾਂ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly