ਇੰਦਰਾਣੀ ਮੁਖਰਜੀ ਤੇ 39 ਹੋਰ ਕੈਦੀ ਕਰੋਨਾ ਪਾਜ਼ੇਟਿਵ

ਮੁੰਬਈ (ਸਮਾਜ ਵੀਕਲੀ) : ਇੱਥੇ ਸ਼ੀਨਾ ਬੋਰਾ ਕਤਲ ਕੇਸ ਦੀ ਮੁਲਜ਼ਮ ਇੰਦਰਾਣੀ ਮੁਖਰਜੀ ਅਤੇ ਬਾਇਕੁੱਲਾ ਜੇਲ੍ਹ ਦੀਆਂ 39 ਹੋਰ ਮਹਿਲਾ ਕੈਦੀਆਂ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਨੂੰ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਹੋਣ ’ਤੇ ਇਹ 40 ਮਹਿਲਾ ਕੈਦੀ ਕਰੋਨਾਵਾਇਰਸ ਪਾਜ਼ੇਟਿਵ ਪਾਈਆਂ ਗਈਆਂ।

ਅਧਿਕਾਰੀ ਨੇ ਕਿਹਾ, ‘‘40 ਵਿਚੋਂ ਜ਼ਿਆਦਾਤਰ ਕੈਦੀਆਂ ਵਿਚ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਪਾਜ਼ੇਟਿਵ ਪਾਈਆਂ ਗਈਆਂ ਮਹਿਲਾ ਕੈਂਦੀਆਂ ਨੂੰ ਅਹਿਤਿਆਤ ਵਜੋਂ ਕੇਂਦਰੀ ਮੁੰਬਈ ਵਿੱਚ ਬਾਇਕੁੱਲਾ ’ਚ ਸਥਿਤ ਪਤਨਕਾਰ ਸਕੂਲ ਵਿਚ ਬਣੇ ਜੇਲ੍ਹ ਦੇ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ਸਰਕਾਰ ’ਤੇ ਵਰ੍ਹੇ ਦਿੱਲੀ ਦੇ ਕਈ ਹਸਪਤਾਲ
Next articleਤੂੰ ਸੁਰ ਤੋਂ ਪਰ੍ਹੇ ਸਾਜ਼ ਤੋਂ ਪਰ੍ਹੇ ….