ਜ਼ਿੰਦਗੀ ਦੀ ਰਾਹ ਵਿੱਚ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਜ਼ਿੰਦਗੀ ਦੀ ਰਾਹਾਂ ਵਿੱਚ
ਗਮ ,ਪੀੜਾਂ ,ਘਾਟੇ ਨੇ
ਲੇਖਾਂ ਨੂੰ ਸਿਉਂਦਿਆਂ ਦੇ
ਹੱਥ , ਪੈਰ ਪਾਟੇ ਨੇ

ਜੋਬਨੇ ਦੀ ਰੁੱਤੇ ਜੀਹਦੀ
ਅੱਲੜਾਂ ਨੂੰ ਭਾਲ ਸੀ
ਵਿਆਹ ਪਿੱਛੋਂ ਰੋਲ਼ ਦਿੱਤਾ
ਲੂਣ, ਤੇਲ ,ਆਟੇ ਨੇ

ਹੱਕਾਂ ਲਈ ਦੱਸ ਉਹੋ
ਹੱਥ ਕੀ ਉਠਾਉਣ ਗੇ
ਧੋਣ ਹੈ ਝੁਕਾਈ ਜੀਹਦੀ
ਡੂਢ ਗੀ ਬੀ ਡਾਟੇ ਨੇ

ਜਦ ਵੀ ਜਵਾਨੀ ਨੇ ਮੂੰਹ
ਫਰਜ਼ਾਂ ਤੋਂ ਮੋੜਿਆ
ਮੌਤ ਨਾਲੋਂ ਪਹਿਲਾਂ ਦਮ
ਤੋੜਿਆ ਬੁਢਾਪੇ ਨੇ

ਜਾਤਾਂ, ਪਾਤਾਂ , ਮਜ਼੍ਹਬਾਂ
ਤੇ ਧੜਿਆਂ ਚ ਵੰਡੇ ਹੋਏ
ਇਕ ਸੀ ਬਣਾਏ ਜਿਹੜੇ
ਖੰਡੇ  ਅਤੇ  ਬਾਟੇ  ਨੇ

ਹਿੰਮਤ ਨਾ ਹਾਰ ਬੈਠ
ਸੱਚ ਦੀ ਆਵਾਜ਼ ਚੁੱਕ
ਆਪੇ ਮਿਟ ਜਾਣਾ ” ਸੋਨੂੰ ”
ਕੂੜ ਦੇ ਸੰਨਾਟੇ ਨੇ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleकोरोना महामारी: मुसलमानों पर निशाना
Next articleਵਿਖੰਡਣ