ਸਮਾਜ ਵੀਕਲੀ
ਤਿੰਨ ਇੰਜਨੀਅਰ ਸਨ। ਉਹ ਇੱਕ ਕਿਸਾਨ ਦੇ ਖੇਤ ਦੇ ਨੇੜੇ ਹੀ ਇੱਕ ਪ੍ਰਾਜੈਕਟ ਤੇ ਕੰਮ ਕਰ ਰਹੇ ਸਨ। ਕਈ ਦਿਨਾਂ ਤੋਂ ਉਹ ਇੱਕ ਢੇਡੇ ਮੇਢੇ ਪਾਈਪ ‘ਚੋਂ ਤਾਰ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਕੰਮ ਵਿੱਚ ਉਹ ਸਫਲ ਨਹੀਂ ਸਨ ਹੋ ਰਹੇ। ਕਿਸਾਨ ਕਈਂ ਦਿਨਾਂ ਤੋਂ ਇਹ ਸਭ ਦੇਖ ਰਿਹਾ ਸੀ। ਪੰਜਵੇਂ ਦਿਨ ਉਹ ਬੋਲਿਆ , ‘ ਮੈਂ ਕਰਾਂ, ਸਾਹਿਬ। ‘
ਇੰਜਨੀਅਰ ਬੋਲੇ , ‘ ਅਸੀਂ ਪੰਜ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਤੋਂ ਤਾਂ ਹੋਇਆ ਨਹੀਂ। ਤੂੰ ਕਿਵੇਂ ਕੱਢੇਂਗਾ ?’
ਚੱਲ ਤੂੰ ਵੀ ਕੋਸ਼ਿਸ਼ ਕਰ ਲੈ, ਉਨ੍ਹਾਂ ਆਖਿਆ।
ਕਿਸਾਨ ਖੇਤ ਵਿੱਚ ਗਿਆ ਤੇ ਇੱਕ ਚੂਹਾ ਫੜ ਕੇ ਲਿਆਇਆ। ਉਸਨੇ ਧਾਗੇ ਨਾਲ ਚੂਹੇ ਦੀ ਪੂੰਛ ਨੂੰ ਤਾਰ ਬੰਨ੍ਹ ਦਿੱਤਾ। ਕਿਸਾਨ ਨੇ ਚੂਹੇ ਨੂੰ ਪਾਈਪ ਵਿੱਚ ਧੱਕ ਦਿੱਤਾ। ਪਲਕ ਝਪਕਦਿਆਂ ਹੀ ਚੂਹਾ ਤਾਰ ਸਣੇ ਦੁੱਜੇ ਪਾਸੇ ਨਿਕਲ ਆਇਆ।
ਪੜ੍ਹਾਈ ਵੀ ਸਭ ਕੁਝ ਨਹੀਂ ਹੈ। ਬਹੁਤ ਵਾਰੀ ਜ਼ਿਆਦਾ ਪੜ੍ਹਾਈ ਸਿਰਫ਼ ਜਾਣਕਾਰੀ ਬਣ ਕੇ ਰਹਿ ਜਾਂਦੀ ਹੈ।ਗਿਆਨ ਅੰਦਰੋਂ ਉੱਠੀਆਂ ਮੌਲਿਕ ਤਰੰਗਾਂ ਹਨ ਜਿਹੜੀਆਂ ਆਪਣੇ ਹੱਡੀਂ ਹੰਡਾ ਕੇ ਸੰਗੀਤ ਦੀਆਂ ਲਹਿਰਾਂ ਬਣ ਜਾਂਦੀਆਂ ਹਨ। ਹਾਲਾਤਾਂ ਦੀ ਕਸਵੱਟੀ ਇਨਸਾਨ ਨੂੰ ਪ੍ਰੈਕਟਿਕਲ ਬਣਾ ਦਿੰਦੀ ਹੈ। ਫੇਰ ਉਹ ਜਾਣਕਾਰੀ ਦੀ ਬਜਾਏ ਗਿਆਨ ਦੇ ਰਾਹ ਤੇ ਤੁਰਨ ਲੱਗਦਾ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼:ਗੁਰਮਾਨ ਸੈਣੀ
ਰਾਬਤਾ : 9256346906
8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly