ਚੋਰਾਂ ਨੇ ਸੇਚਾਂ ਤੇ ਕਾਹਨਾ ਸਕੂਲ ਨੂੰ ਬਣਾਇਆ ਨਿਸ਼ਾਨਾ 

ਐਲ.ਈ.ਡੀ, ਰਾਸ਼ਨ ਤੇ ਹੋਰ ਸਮਾਨ ਕੀਤਾ ਚੋਰੀਲਗਾਤਾਰ ਹੋ ਰਹੀ ਚੋਰੀਆਂ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ
ਕਪੂਰਥਲਾ,24 ਜੁਲਾਈ ( ਕੌੜਾ )– ਜਿਲ੍ਹੇ ਅੰਦਰ ਸਕੂਲਾਂ ਵਿੱਚੋਂ ਚੋਰਾਂ ਦੁਆਰਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ  ਅੰਜ਼ਾਮ ਦਿ ਜਾ ਰਿਹਾ ਹੈ, ਤੇ ਪੁਲਿਸ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਕੂਲ ਸੇਚਾਂ ਵਿੱਚੋਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ
ਸਕੂਲ  ਦੇ ਹੈੱਡ ਟੀਚਰ ਰਜਿੰਦਰ ਸਿੰਘ ਨੇ ਦੱਸਿਆ ਕਿ ਚੋਰ ਸਕੂਲ ਦੇ ਪਿਛਲੇ ਪਾਸਿਉ ਮਿਡਲ ਸਕੂਲ ਸੇਚਾਂ ਦੀ ਤਰਫੋਂ ਸਕੂਲ ਅੰਦਰ ਦਾਖ਼ਲ ਹੋਏ ਤੇ ਸਕੂਲ ਦੀ ਪ੍ਰੀ ਪ੍ਰਾਇਮਰੀ ਕਲਾਸ ਦਾ ਤਾਲਾ ਤੋੜ ਕੇ ਇੱਕ ਐੱਲ ਈ ਡੀ ਚੋਰੀ ਕਰਕੇ ਦੇ ਗਏ। ਜਿਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਪ੍ਰਕਾਰ ਹੀ ਸਰਕਾਰੀ ਐਲੀਮੈਂਟਰੀ ਸਕੂਲ ਕਾਹਨਾ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਹੈੱਡ ਟੀਚਰ ਜਗਜੀਤ ਸਿੰਘ ਬੂਲਪੁਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਸਕੂਲ ਵਿੱਚੋਂ ਇੱਕ ਐਲ.ਸੀ.ਡੀ,ਡੀ.ਵੀ.ਆਰ, ਰਾਸ਼ਨ ਤੇ ਹੋਰ ਸਮਾਨ ਚੋਰੀ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਰਿਕਾਰਡ ਦੀ ਫਰੋਲਾ ਫਰਾਲੀ ਵੀ ਕੀਤੀ ਗਈ। ਪ੍ਰੀ ਪ੍ਰਾਇਮਰੀ ਕਮਰੇ ਵਿੱਚ ਵੀ ਵਿੱਚ ਪਏ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚੋਰੀ ਸੰਬੰਧੀ ਉਨ੍ਹਾਂ ਨੂੰ ਸਵੇਰ ਵੇਲੇ ਪਤਾ ਲੱਗਾ ਜਦੋਂ ਪਿੰਡ ਵਾਸੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਦੌਰਾਨ ਹੀ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਚੋਰੀਆਂ ਹੋਈਆਂ ਹਨ,ਪਰ ਪੁਲਿਸ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਰਲਡ ਕੈਂਸਰ ਕੇਅਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ. ਸੀ. ਐਫ. ਵਿਖੇ ਕੈਂਸਰ ਚੈੱਕਅਪ ਕੈਂਪ ਲਗਾਇਆ 
Next article* ਜਦੋਂ ਮੁਲਕ ਸ਼ਰਮਸਾਰ ਹੋਇਆ *