ਇੰਗਲੈਂਡ ‘ਚ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲੇ ਇਸ ਸ਼ਖਸ ਦਾ ਹੋਇਆ ਦਿਹਾਂਤ, ਬੱਬੂ ਮਾਨ ਨੇ ਜਤਾਇਆ ਦੁੱਖ

ਜਲੰਧਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ)


ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਪਾਈ ਹੈ । ਇਹ ਪੋਸਟ ਉਨ੍ਹਾਂ ਨੇ ਆਪਣੇ ਅੰਕਲ ਮੱਖਣ ਸਿੰਘ ਜੌਹਲ ਦੇ ਦਿਹਾਂਤ ‘ਤੇ ਪਾਈ ਹੈ । ਉਨ੍ਹਾਂ ਨੇ ਮੱਖਣ ਸਿੰਘ ਜੌਹਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਹੈ- ਕਿ ਹਮੇਸ਼ਾ ਫੁੱਲਾਂ ਵਾਂਗ ਮਿਹਕਦੇ ਰਹਿਣਾ, ਹਰ ਇੱਕ ਦੇ ਦੁੱਖ-ਸੁੱਖ ‘ਚ ਹਾਜ਼ਿਰ ਹੋ ਜਾਣਾ, ਇੱਕ ਵਧੀਆ ਖਿਡਾਰੀ, ਪੰਜਾਬ ਤੇ ਪੰਜਾਬੀਅਤ ਦੇ ਦਰਦ ਨੂੰ ਸਮਝਣਾ ।

ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਮੱਖਣ ਸਿੰਘ ਜੌਹਲ ਨੇ ਹੀ ਸਭ ਤੋਂ ਪਹਿਲਾਂ ਇੰਗਲੈਂਡ ‘ਚ ਜਾ ਕੇ ਭੰਗੜਾ ਗਰੁੱਪ ਸ਼ੁਰੂ ਕੀਤਾ ਸੀ । ਅੱਜ ਜੇ ਇੰਗਲੈਂਡ ‘ਚ ਬੱਚਿਆਂ ‘ਚ ਮਿਊਜ਼ਿਕ ਜਾਂ ਢੋਲ ਜਾਂ ਭੰਗੜੇ ਦਾ ਸ਼ੌਕ ਹੈ ਤਾਂ ਇਹ ਜੜ੍ਹਾਂ ਵੀ ਮੱਖਣ ਅੰਕਲ ‘ਤੇ ਉਨ੍ਹਾਂ ਦੇ ਦੋਸਤਾਂ ਦੀਆਂ ਹੀ ਹਨ ।

ਬੱਬੂ ਮਾਨ ਨੇ ਅੱਗੇ ਦੱਸਿਆ ਕਿ ਸੰਗੀਤਕ ਪਿਆਰ ਨੇ ਹੀ ਅੰਕਲ ਨਾਲ ਮਿਲਾਇਆ ਤੇ ਮਿੱਤਰਤਾ ਰਿਸ਼ਤੇਦਾਰੀਆਂ ‘ਚ ਤਬਦੀਲ ਹੋ ਗਈਆਂ । ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ । ਬਹੁਤ ਯਾਦ ਆਵੇਗੀ ਤੁਹਾਡੀ ਮੱਖਣ ਸਿੰਘ ਜੌਹਲ ਅੰਕਲ । ਇਸ ਪੋਸਟ ‘ਤੇ ਜੋਬਨ ਸੰਧੂ ਤੇ ਪ੍ਰਸ਼ੰਸਕ ਵੀ ਕਮੈਂਟਾਂ ਰਾਹੀਂ ਬੱਬੂ ਮਾਨ ਨੂੰ ਹੌਸਲਾ ਦਿੰਦੇ ਹੋਏ ਦੁੱਖ ਜਤਾਇਆ ਹੈ । ਮੱਖਣ ਸਿੰਘ ਜੌਹਲ ਨਾਲ ਬੱਬੂ ਮਾਨ ਦਾ ਕਾਫੀ ਲਗਾਅ ਸੀ । ਇਹ ਬਹੁਤ ਘੱਟ ਹੁੰਦਾ ਹੈ ਜਦੋਂ ਬੱਬੂ ਮਾਨ ਕਿਸੇ ਲਈ ਕੁਝ ਭਾਵੁਕ ਲਿਖ ਕੇ ਸ਼ੇਅਰ ਕਰਨ ।

Previous articleਬਜਟ 2020 ਵਿੱਚ $50 ਬਿਲੀਅਨ ਐਲਾਨੇ ਗਏ ਵੇਜ ਸਬਸਿਡੀ ਐਕਸਟੇਸ਼ਨ, ਫਰੀ ਟ੍ਰੈਡ ਟ੍ਰੈਨਿੰਗ ਅਤੇ ਇਨਫ੍ਰਾਸਟਰਕਚਰ ਬੂਸਟ ਲਈ
Next article9ਵੀਂ ਤੇ 11ਵੀਂ ਜਮਾਤ ”ਚੋਂ ਫੇਲ ਹੋਏ ਵਿਦਿਆਰਥੀਆਂ ਨੂੰ ਮੁੜ ਮਿਲੇਗਾ ਪ੍ਰੀਖਿਆ ਦੇਣ ਦਾ ਮੌਕਾ : CBSE