ਇਸਲਾਮ ਪ੍ਰਤੀ ਨਫ਼ਰਤ ਦੇ ਟਾਕਰੇ ਲਈ ਮਿਲ ਕੇ ਕੋਸ਼ਿਸ਼ਾਂ ਕਰਨ ਇਸਲਾਮਕ ਦੇਸ਼: ਇਮਰਾਨ

ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁਸਲਿਮ ਦੇਸ਼ਾਂ ਦੇ ਆਗੂਆਂ ਨੂੰ ਇਕ ਪੱਤਰ ਲਿਖ ਕੇ ਇਸਲਾਮ ਪ੍ਰਤੀ ਬੇਲੋੜੀ ਨਫ਼ਰਤ ਨੂੰ ਰੋਕਣ ਲਈ ਮਿਲ ਕੇ ਕੋਸ਼ਿਸ਼ਾਂ ਕਰਨ ਦਾ ਹੋਕਾ ਦਿੱਤਾ ਹੈ। ਸ੍ਰੀ ਖਾਨ ਦੇ ਸਰਕਾਰੀ ਟਵਿੱਟਰ ਅਕਾਊਂਟ ’ਤੇ ਪਾਏ ਗਏ ਇਸ ਪੱਤਰ ਅਨੁਸਾਰ, ‘ਆਗੂਆਂ ਦੇ ਪੱਧਰ ’ਤੇ ਹੁੰਦੀ ਬਿਆਨਬਾਜ਼ੀ ਅਤੇ ਪਵਿੱਤਰ ਕੁਰਾਨ ਦੀ ਬੇਅਦਬੀ ਸਬੰਧੀ ਘਟਨਾਵਾਂ ਇਸਲਾਮ ਪ੍ਰਤੀ ਵਧ ਰਹੀ ਨਫ਼ਤਰ ਨੂੰ ਦਰਸਾਉਂਦੀਆਂ ਹਨ। ਇਸਲਾਮ ਪ੍ਰਤੀ ਨਫ਼ਰਤ ਦੀਆਂ ਇਹ ਘਟਨਾਵਾਂ ਯੂਰਪੀ ਦੇਸ਼ਾਂ ’ਚ ਵਧ ਰਹੀਆਂ ਹਨ।

Previous articleਬ੍ਰਿਸਬੇਨ ਵਿੱਚ ਮਨਮੀਤ ਅਲੀਸ਼ੇਰ ਨੂੰ ਚੌਥੀ ਬਰਸੀ ’ਤੇ ਸ਼ਰਧਾਂਜਲੀ
Next articleਚੀਨ ਮੁਤਾਬਕ ਭਾਰਤ ਨਾਲ ਸਰਹੱਦੀ ਵਿਵਾਦ ਦੁਵੱਲਾ ਮਸਲਾ