ਦਵਿੰਦਰ ਦਾਸ ਨੇ ਕੀਤਾ ਧਾਰਮਿਕ ਗੀਤ ‘ਜਨਮ ਦਿਹਾੜਾ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਅਤੇ ਬੱਲਾਂ ਟੀ ਵੀ ਵਲੋਂ ਬ੍ਰਹਮਲੀਨ ਸ਼੍ਰੀ 108 ਸੰਤ ਸਰਵਣ ਦਾਸ ਜੀ ਮਹਾਰਾਜ ਅਤੇ ਡੇਰੇ ਦੇ ਸੰਚਾਲਕ ਗੱਦੀ ਨਸ਼ੀਨ ਸ਼੍ਰੀ 108ਸੰਤ ਨਿਰੰਜਣ ਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਭਾਈ ਦਵਿੰਦਰ ਦਾਸ ਵਲੋਂ ਜਨਮ ਦਿਹਾੜਾ ਟਾਇਟਲ ਹੇਠ ਆਪਣੇ ਧਾਰਮਿਕ ਗੀਤ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਲਾਂਚ ਕੀਤਾ ਗਿਆ।

ਜਿਸ ਦੀ ਜਾਣਕਾਰੀ ਦਿੰਦਿਆਂ ਦਵਿੰਦਰ ਦਾਸ ਨੇ ਦੱਸਿਆ ਕਿ ਇਸ ਰਚਨਾ ਨੂੰ ਉਸ ਨੇ ਖ਼ੁਦ ਕਲਮਬੱਧ ਕੀਤਾ ਹੈ ਅਤੇ ਸੰਗੀਤ ਵਜੋਂ ਸੰਗੀਤਕਾਰ ਸਾਹਿਬ ਹੀਰਾ ਨੇ ਇਸ ਨੂੰ ਸ਼ਿੰਗਾਰਿਆ ਹੈ। ਰਕੇਸ਼ ਕੁਮਾਰ ਅਤੇ ਧਰਮ ਕੁਮਾਰ ਇਸ ਦੇ ਐਡੀਟਰ ਹਨ ਅਤੇ ਡੀ ਓ ਪੀ ਸੁਖਜਿੰਦਰ ਵਿਰਦੀ ਅਤੇ ਗੁਰਵੀਰ ਵਿਰਦੀ ਹਨ। ਮੰਨਜਿੰਦਰ ਸਿੰਘ ਵਿਰਦੀ ਅਤੇ ਬਲਜਿੰਦਰ ਮਹੇ ਦਾ ਉਕਤ ਗਾਇਕ ਵਲੋਂ ਧੰਨਵਾਦ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Previous articleEx-PM PV’s daughter TRS candidate in Telangana Council polls
Next articleਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਕਰਵਾਇਆ ਸ਼ਹੀਦੀ ਸਮਾਗਮ