ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਸੂਚੀ ਜਾਰੀ

ਚੰਡੀਗੜ੍ਹ (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਸਲਾਹ ਮਸ਼ਵਰੇ ਮਗਰੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਇੱਕ ਬਿਆਨ ਰਾਹੀਂ ਸ੍ਰੀ ਬਾਦਲ ਨੇ ਦੱਸਿਆ ਕਿ ਅੱਜ ਪਹਿਲੀ ਸੂੁਚੀ ਅਨੁਸਾਰ ਜਿਨ੍ਹਾਂ 5 ਸੀਨੀਅਰ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ ਉਨ੍ਹਾਂ ’ਚ ਡਾ. ਉਪਿੰਦਰਜੀਤ ਕੌਰ, ਸਤਵੰਤ ਕੌਰ ਸੰਧੂ (ਦੋਵੇਂ ਸਾਬਕਾ ਮੰਤਰੀ), ਸਾਬਕਾ ਸੰਸਦ ਮੈਂਬਰ ਰਜਿੰਦਰ ਕੌਰ ਬੁਲਾਰਾ, ਗੁਰਦਿਆਲ ਕੌਰ ਮੱਲਣ ਅਤੇ ਗੁਰਦੇਵ ਕੌਰ ਸੰਘਾ (ਦੋਵੇਂ ਸਾਬਕਾ ਚੇਅਰਪਰਸਨ) ਸ਼ਾਮਲ ਹਨ।

Previous articleਜੰਗ-ਏ-ਆਜ਼ਾਦੀ ਮਿਊਜ਼ੀਅਮ ’ਚ ਬਣਾਈ ਜਾਵੇਗੀ ਮਾਸਟਰ ਤਾਰਾ ਸਿੰਘ ਦੀ ਯਾਦਗਾਰ
Next articleCovid-19: Human trial of new vaccine begins in UK