ਇਸ਼ਕ

(ਸਮਾਜ ਵੀਕਲੀ)

ਤੇਰੇ ਇਸ਼ਕ ਨੇ ਬਹੁਤ ਸਤਾਇਆ ਮੈਨੂੰ,
ਪੀਆ ਪੀਆ ਕੂਕਣ ਲਾਇਆ ਮੈਨੂੰ,
ਨੀਂਦਰ ਚੈਨ ਅਰਾਮ ਗਵਾ ਕੇ,
ਤਜ ਰੰਗ ਸਾਰੇ ਮੈਂ ਭਗਵਾ ਪਾਵਾਂ,
ਚੱਤੋ ਪਹਿਰ ਤੇਰੇ ਗੁਣ ਗਾਵਾਂ______

ਨਾਮ ਤੇਰੇ ਦੀ ਧੁਨ ਵਜਾਵਾਂ,
ਮਸਤ ਮਲੰਗਾਂ ਵਾਂਗਰ ਗਾਵਾਂ,
ਚਹੁੰ ਪਾਸੇ ਤੂੰ ਨਜ਼ਰੀਂ ਆਵੇਂ,
ਪ੍ਰੇਮ ਮਿਲਨ ਦੇ ਨਗਮੇ ਗਾਵਾਂ,
ਚੱਤੋ ਪਹਿਰ ਤੇਰੇ ਗੁਣ ਗਾਵਾਂ_____

ਲੋਕੀਂ ਮੈਨੂੰ ਮਾਰਨ ਤਾਹਨਾ,
ਕਿੱਧਰ ਗਿਆ ਮੀਰਾਂ ਦਾ ਕਾਨ੍ਹਾਂ,
ਆਣ ਕੇ ਮੇਰੀ ਲਾਜ਼ ਬਚਾ ਲੈ,
ਵਿੱਚ ਖੁਸ਼ੀਆਂ ਪੰਜੇ ਪੀਰ ਧਿਆਵਾਂ,
ਚੱਤੋੋ ਪਹਿਰ ਤੇਰੇ ਗੁਣ ਗਾਵਾਂ_____

ਮਿਲ ਜਾਵੇ ਕਿਧਰੇ ਮੇਰਾ ਜੋਗੀ,
ਜਿਸ ਜੋਗੀ ਮੈਨੂੰ ਕੀਤਾ ਰੋਗੀ,
ਰੋਟੀ ਟੁੱਕਰ ਕੀ ਹੋਸ਼ ਭੁਲਾਏ,
ਵਿੱਚ ਧੁਨ ਬਿਰਹਾ ਦੀ ਰਬਾਬ ਵਜਾਵਾਂ,
ਚੱਤੋ ਪਹਿਰ ਤੇਰੇ ਗੁਣ ਗਾਵਾਂ_____

ਮੈਥੋਂ ਹੋਰ ਸਬਰ ਨਹੀਂ ਹੁੰਦਾ,
ਆਣ ਖੜਕਾ ਦੇ ਦਿਲ ਦਾ ਕੁੰਡਾ,
ਮੈਂ ਭਈ ਅਭਾਗਣ ਭਾਗ ਜਗਾ ਦੇ,
ਸ਼ਰਨ ਤੇਰੇ ਨਾਮ ਦੀ ਮਹਿੰਦੀ ਲਾਵਾਂ,
ਚੱਤੋ ਪਹਿਰ ਤੇਰੇ ਗੁਣ ਗਾਵਾਂ_____

ਸ਼ਰਨਜੀਤ ਕੌਰ ਜੋਸਨ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਰਗੀ ਡਾ. ਗੁਰਪ੍ਰੀਤ ਸਿੰਘ ਦੀ ਯਾਦ ਵਿੱਚ “ਪ੍ਰੇਰਨਾ ਦਿਵਸ” ਮਨਾਇਆ
Next articleContinued high inflation could impact the expected business rates hike