ਇਲਤੀ ਛੰਦ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਚੌਕੀਦਾਰ ਚੋਰ ਹੋਵੇ…
ਫੇਰ ਕਾਹਦਾ ਡਰ ਜੀ
ਵੱਡਾ ਸਾਰਾ ਖੇਤ ਹੋਵੇ
ਕੋਈ ਪਸ਼ੂ ਲਵੇ ਚਰ ਜੀ
ਫੇਰ ਕਾਹਦਾ ਡਰ ਜੀ
ਛੋਲਿਆਂ ਦਾ ਵੱਢ ਹੋਵੇ
ਯਾਰੀ ਕੇਹੀ ਨਰ ਜੀ
ਯਾਰ ਵਗ਼ੈਰ ਜਾਵੇ ਸਰ ਜੀ
ਚੌਕੀਦਾਰ ਚੋਰ ਹੋਵੇ
ਫੇਰ ਕਾਹਦਾ ਡਰ ਜੀ
ਪੋਹ ਦੀ ਰੁੱਤ ਹੋਵੇ
ਪੁੱਤ ਜੇ ਕਪੁੱਤ ਹੋਵੇ
ਨਾਲ ਠੰਡ  ਜੇ ਮਰ ਜੀ
ਚੌਕੀਦਾਰ ਚੋਰ ਹੋਵੇ
ਲਿਖਣਾ  ਤੇ ਗਾਉਣਾ ਸੌਖਾ
ਜੋੜ ਲਵੇ ਗੀਤ ਹਰ ਜੀ
ਬਲਦੀ ਚ ਅੌਖਾ ਜਾਣਾ ਸੜ ਜੀ
ਚੌਕੀਦਾਰ ਚੋਰ ਹੋਵੇ
ਮਾਲਕ ਕਿਉ ਫੇਰ ਰੋਵੇ
ਫੇਰ ਕਾਹਦਾ ਡਰ ਜੀ
ਇਲਤੀ ਛੰਦ ਚੰਗਾ
 ਬੰਦਾ  ਮਲੰਗ ਚੰਗਾ ..
.ਮੈਦਾਨ ਚ ਨਹੀਂ
 ਸਕਦਾ ਹਰ ਜੀ
ਚੌਕੀਦਾਰ ਚੋਰ ਹੋਵੇ
ਫੇਰ ਕਾਹਦਾ ਡਰ ਜੀ
ਮਾਲਕ ਲਡੋਰ ਹੋਵੇ
ਚੌਕੀਦਾਰ ਚੋਰ ਹੋਵੇ
ਭੌਕੂ ਕੋਈ  ਹੋਰ ਹੋਵੇ .
ਨਸ਼ੇ ਦੀ ਜੇ ਲੋਰ ਹੋਵੇ
ਫੇਰ ਕਾਹਦਾ ਡਰ ਜੀ.
ਜਾਗਦਾ ਕਿਸਾਨ  ਹੋਵੇ
ਬਣਿਆ  ਇਨਸਾਨ ਹੋਵੇ
ਲੈਂਦਾ  ਜਿੱਤ ਵਰ ਜੀ
ਦਿੱਲੀ  ਜਦੋਂ  ਘੇਰੀ ਹੋਵੇ
ਜੰਗ ਜੇ ਲਮੇਰੀ ਹੋ ਜੇ
ਵਗਦੀ ਜੇ ਨੇਰੀ ਹੋਵੇ
ਕੌਣ  ਮੂਹਰੇ ਜਾਵੇ ਅੜ ਜੀ
ਦਿਨੇ ਵੀ ਜੇ ਨੇਰ ਹੋ ਜੇ
ਤੁਰਨ ‘ਚ ਦੇਰ ਹੋ ਹੋ ਜੇ
ਭੱਜ ਕੇ ਨਾਲ ਜਾਈਏ ਰਲ ਜੀ
ਚੌਕੀਦਾਰ ਚੋਰ ਹੋਵੇ…
ਫੇਰ ਕਹਦਾ
ਮਿੱਤਰੋ..! ਡਰ ਜੀ
ਬੁੱਧ  ਸਿੰਘ  ਨੀਲੋਂ
9464370823
Previous articleਸੂਰਜ਼ਾ ਦੇ ਜਾਏ
Next articleਗੋਰੇ ਰੰਗ ਦੀ ਕਵਿਤਾ