World ਇਰਾਨ ਪਾਬੰਦੀਆਂ ਦਾ ਡੱਟ ਕੇ ਟਾਕਰਾ ਕਰੇਗਾ: ਰੂਹਾਨੀ 06/11/2018 ਤਹਿਰਾਨ: ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਸੰਦੇਸ਼ ’ਚ ਕਿਹਾ ਕਿ ਉਹ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਦਾ ਸਫ਼ਲਤਾ ਨਾਲ ਟਾਕਰਾ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਗ਼ੈਰਕਾਨੂੰਨੀ ਅਤੇ ਅਨਿਆਂ ਪੂਰਨ ਪਾਬੰਦੀਆਂ ਲਾਈਆਂ ਹਨ ਜੋ ਕੌਮਾਂਤਰੀ ਨੇਮਾਂ ਖ਼ਿਲਾਫ਼ ਹਨ।