ਇਰਾਨੀ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਫੌਜੀ ਅੱਡਿਆਂ ’ਤੇ ਕੀਤੇ ਹਮਲੇ ’ਚ ਅਮਰੀਕਾ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਇਰਾਨ ਵੱਲ ਸ਼ਾਂਤੀ ਦਾ ਹੱਥ ਵੀ ਵਧਾਇਆ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਰਾਨੀ ਹਮਲੇ ’ਚ ਨਾ ਅਮਰੀਕਾ ਤੇ ਨਾ ਹੀ ਇਰਾਕ ਨੂੰ ਕੋਈ ਜਾਨੀ ਨੁਕਸਾਨ ਪੁੱਜਾ ਹੈ। ਇਥੇ ਵ੍ਹਾਈਟ ਹਾਊਸ ਵਿੱਚ ਟਰੰਪ ਨੇ ਕਿਹਾ ਕਿ ਇਰਾਨ ਦਹਿਸ਼ਤਗਰਦੀ ਦਾ ਗੜ੍ਹ ਹੈ ਤੇ ਇਸ ਨੂੰ ਪ੍ਰਮਾਣੂ ਹਥਿਆਰ ਤਾਕਤ ਬਣਨ ਦੀ ਇਜਾਜ਼ਤ ਨਹੀਂ ਦੇਵਾਂਗੇ। ਟਰੰਪ ਨੇ ਕਿਹਾ ਕਿ ਇਰਾਨ ਨਾਲ ਪ੍ਰਮਾਣੂ ਕਰਾਰ ਤਹਿਤ ਕੰਮ ਕਰਦੇ ਮੁਲਕਾਂ ਨੂੰ ਇਕਜੁੱਟ ਤੇ ਸਪਸ਼ਟ ਸੁਨੇਹਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਲੱਦ ਗਏ ਜਦੋਂ ਮੁਲਕ ਇਰਾਨ ਦੀ ਆਕੜ ਨੂੰ ਸਹਿੰਦੇ ਸਨ।

Previous articleਇਰਾਨ ਵੱਲੋਂ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ
Next articleਭਾਰਤ ਬੰਦ: ਪੱਛਮੀ ਬੰਗਾਲ ’ਚ ਹਿੰਸਾ ਤੇ ਅੱਗਜ਼ਨੀ, 55 ਗ੍ਰਿਫ਼ਤਾਰ