ਇਰਾਕੀ ਸੰਸਦ ਨੇ ਦਿੱਤੀ ਪੀਐੱਮ ਦੇ ਅਸਤੀਫ਼ੇ ਨੂੰ ਮਨਜ਼ੂਰੀ

ਇਰਾਕੀ ਸੰਸਦ ਨੇ ਪ੍ਰਧਾਨ ਮੰਤਰੀ ਆਦਿਲ ਅਬਦੁੱਲ ਮੇਹਦੀ ਦੇ ਅਸਤੀਫ਼ੇ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਸੰਵਿਧਾਨ ਮੁਤਾਬਿਕ ਪੂਰੀ ਕੈਬਨਿਟ ਕੰਮ ਚਲਾਊ ਸਰਕਾਰ ਦੀ ਭੂਮਿਕਾ ਵਿਚ ਆ ਗਈ ਹੈ। ਸਪੀਕਰ ਨੇ ਕਿਹਾ ਹੈ ਕਿ ਹੁਣ ਉਹ ਰਾਸ਼ਟਰਪਤੀ ਬਰਹਮ ਸਲੇਹ ਤੋਂ ਨਵੇਂ ਪ੍ਰਧਾਨ ਮੰਤਰੀ ਨੂੰ ਨਾਮਜ਼ਦ ਕਰਨ ਦੀ ਅਪੀਲ ਕਰਨਗੇ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦੇ ਸੰਕੇਤ ਦਿੱਤੇ ਹਨ।

ਦਰਅਸਲ, ਦੇਸ਼ ਵਿਚ ਵੱਧਦੀਆਂ ਹਿੰਸਾ ਦੀਆਂ ਵਾਰਦਾਤਾਂ ਵਿਚਕਾਰ ਸ਼ੀਆ ਧਾਰਮਿਕ ਆਗੂ ਅਲੀ ਸਿਸਤਾਨੀ ਦੇ ਦਖਲ ਪਿੱਛੋਂ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਸੰਸਦ ਨੂੰ ਆਪਣਾ ਅਸਤੀਫ਼ਾ ਸੌਂਪਣਗੇ। ਇਸੇ ਸੰਦਰਭ ਵਿਚ ਸੰਸਦ ਦਾ ਇਜਲਾਸ ਐਤਵਾਰ ਦੁਪਹਿਰ ਬਾਅਦ ਸ਼ੁਰੂ ਹੋਇਆ ਅਤੇ ਕੁਝ ਮਿੰਟਾਂ ਦੇ ਅੰਦਰ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ। ਦੋ ਮਹੀਨੇ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿਚ ਹੁਣ ਤਕ 420 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਸਦ ਦਾ ਇਜਲਾਸ ਸ਼ੁਰੂ ਹੋਣ ਦੇ ਕੁਝ ਦੇਰ ਪਹਿਲੇ ਵੀ ਇਕ ਪ੍ਰਦਰਸ਼ਨਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

Previous articleਈਰਾਨ ‘ਚ ਸੰਸਦੀ ਚੋਣ ਲਈ ਨਾਮਜ਼ਦਗੀ ਸ਼ੁਰੂ
Next articleReject the culture of Misogyny and democratize our socio-cultural spaces