ਇਨਸਾਨ

ਦਿਨੇਸ਼ ਨੰਦੀ
(ਸਮਾਜ ਵੀਕਲੀ) 
ਜੋ ਵੀ ਕੰਮ ਤੂੰ ਕਰਦਾ
ਮੰਨ ਉਸਨੂੰ ਮਹਾਨ
ਸੰਤੁਸ਼ਟ ਹੁੰਦਾ ਕਿਉਂ ਨਹੀਂ
ਆਖ਼ਿਰ ਇਹ ਇਨਸਾਨ !
ਇੱਕ ਇੱਛਾ ਪੂਰੀ ਹੋਵੇ
ਦੂਜੀ ਪ੍ਰਬਲ ਨਾਲੋਂ ਨਾਲ
ਨਾਲ ਮਿਹਨਤਾਂ ਹੀ ਕਮਾਈ
ਸਭ ਹੋਵਣ ਮਾਲੋ ਮਾਲ।
ਚਿੰਤ ਬਿਰਤੀ ਜੇ ਇਕਾਗਰ
ਪਾਰ ਹੋ ਜਾਣੇ ਸਾਰੇ ਸਾਗਰ
ਝਰਨੇ , ਮਿੱਠੇ ਪਾਣੀ ਦੇ
ਆ ਭਰ ਲੈ ਤੂੰ ਵੀ ਗਾਗਰ।
ਆਪਸੀ ਪਿਆਰ ਨਾਲ ਸਾਥੀਆਂ
ਬਖਸ਼ੂ ਤਾਕਤ ਵਾਂਗ ਹਾਥੀਆਂ ।
ਦੁੱਖਸੁੱਖ ਸਭ ਦੇ
ਤੂੰ ਸ਼ਰੀਕ ਹੋਈ ਜਾ
ਜੱਗ ਉੱਤੇ ਹੋਣੀ ‘ਨੰਦੀ’
ਤੇਰੇ ਅੱਡਰੀ ਜੀ ਥਾਂ।
     ਦਿਨੇਸ਼ ਨੰਦੀ 
ਸੰਪਰਕ . 94174-58831
Previous articleਹੁਸ਼ਿਆਰਪੁਰ ਜਿਲੇ ਵਿੱਚ 27 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 926
Next articleਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਭੋਗਪੁਰ ਨੇ ਵੰਡੀਆਂ ਰਾਸ਼ਨ ਕਿੱਟਾਂ