ਇਤਰਾਜ਼ਾਂ ਤੋਂ ਬਾਅਦ ਫਿਰ ਬਦਲੀ ਰਾਜ ਸਭਾ ਦੇ ਮਾਰਸ਼ਲਾਂ ਦੀ ਡਰੈੱਸ,ਬੰਦ ਗਲੇ ਦੇ ਸੂਟ ‘ਚ ਨਜ਼ਰ ਆਏ

ਨਵੀਂ ਦਿੱਲੀ : ਰਾਜ ਸਭਾ ‘ਚ ਪਿਛਲੇ ਹਫ਼ਤੇ ਵਿਵਾਦਤ ਫ਼ੌਜੀ ਵਰਦੀ ‘ਚ ਦਿਖਾਈ ਦਿੱਤੇ ਮਾਰਸ਼ਲ ਸਦਨ ਦੇ ਬਾਹਰ ਤੇ ਅੰਦਰ ਉੱਠੇ ਇਤਰਾਜ਼ਾਂ ਤੋਂ ਬਾਅਦ ਅੱਜ ਆਪਣੀ ਡਰੈੱਸ ਬਦਲ ਲਈ। ਬੰਦ ਗਲੇ ਦਾ ਸੂਟ ਪਾ ਕੇ ਮਾਰਸ਼ਲਾਂ ਦੇ ਸਿਰ ‘ਤੇ ਰਹਿਣ ਵਾਲੀ ਰਵਾਇਤ ਪੱਗ ਨਹੀਂ ਸੀ। ਜਦਕਿ ਚਾਲੂ ਸੈਸ਼ਨ ਦੇ ਪਹਿਲੇ ਦਿਨ ਚੇਅਰਮੈਨ ਦੀ ਸੀਟ ਦੇ ਨਜ਼ਦੀਕ ਰਹਿਣ ਵਾਲੇ ਮਾਰਸ਼ਲ ਗੂੜ੍ਹੇ ਨੀਲੇ ਰੰਗ ਦੀ ਫ਼ੌਜੀ ਵਰਦੀ ‘ਚ ਪੀ ਕੈਪ ਪਾ ਕੇ ਆਏ ਸਨ। ਇਸ ‘ਤੇ ਚਾਰੇ ਪਾਸੇ ਇਤਰਾਜ਼ ਉੱਠਣ ਲੱਗੇ ਸਨ। ਉਸਦੇ ਅਗਲੇ ਹੀ ਦਿਨ ਚੇਅਰਮੈਨ ਵੈਂਕਈਆ ਨਾਇਡੂ ਨੇ ਮਾਰਸ਼ਲਾਂ ਦੀ ਵਰਦੀ ਬਦਲਣ ਦਾ ਸੰਕੇਤ ਵੀ ਦੇ ਦਿੱਤਾ ਸੀ।

ਅਸਲ ‘ਚ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਹੀ ਰਾਜ ਸਭਾ ਸ਼ੁਰੂ ਹੁੰਦੇ ਹੀ ਸਦਨ ‘ਚ ਮਾਰਸ਼ਲ ਫ਼ੌਜੀ ਵਰਦੀ ਵਰਗੀ ਡਰੈੱਸ ‘ਚ ਨਜ਼ਰ ਆਏ। ਇਸ ‘ਤੇ ਕਈ ਮੈਂਬਰਾਂ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਇਤਰਾਜ਼ ਕੀਤਾ ਸੀ। ਸਦਨ ਦੇ ਬਾਹਰ ਵੀ ਕਈ ਫ਼ੌਜੀ ਅਧਿਕਾਰੀਆਂ ਨੇ ਇਤਰਾਜ਼ ਪ੍ਰਗਟਾਇਆ ਸੀ। ਅਗਲੇ ਦਿਨ ਸਦਨ ਦੇ ਬੈਠਦੇ ਹੀ ਚੇਅਰਮੈਨ ਨਾਇਡੂ ਨੇ ਇਸ ਮਾਮਲੇ ਨੂੰ ਰਾਜਸਭਾ ਸਕੱਤਰੇਤ ਨੂੰ ਮੁੜ ਵਿਚਾਰ ਲਈ ਭੇਜ ਦਿੱਤਾ ਸੀ। ਚੇਅਰਮੈਨ ਦੇ ਇਸ ਐਲਾਨ ‘ਤੇ ਸਦਨ ਨੇ ਖੁਸ਼ੀ ਪ੍ਰਗਟ ਕੀਤੀ ਸੀ।

ਆਮ ਤੌਰ ‘ਤੇ ਰਾਜਸਭਾ ‘ਚ ਚੇਅਰਮੈਨ ਸਮੇਤ ਡਿਪਟੀ ਚੇਅਰਮੈਨਾਂ ਦੀ ਮਦਦ ਕਰਨ ਵਾਲੇ ਮਾਰਸ਼ਲ ਸੋਮਵਾਰ ਨੂੰ ਫ਼ੌਜੀ ਅਧਿਕਾਰੀਆਂ ਦੇ ਪਹਿਰਾਵੇ ਨੇਵੀ ਬਲਿਊ ਕਲਰ ਦੇ ਹੈਟ, ਕੋਟ, ਪੈਂਟ ‘ਚ ਦਿਖਾਈ ਦਿੱਤੇ। ਜਦਕਿ ਆਮ ਤੌਰ ‘ਤੇ ਉਹ ਚਿੱਟੀ ਡਰੈੱਸ ਸਾਫ਼ਾ (ਕਲਗੀਦਾਰ) ਪੱਗ ਨਾਲ ਠੰਢ ‘ਚ ਬੰਦ ਗਲੇ ਦੇ ਕੋਟ ਨਾਲ ਪੈਂਟ ਸ਼ਰਟ ‘ਚ ਰਹਿੰਦੇ ਸਨ। ਉਨ੍ਹਾਂ ਦੀ ਡਿਊਟੀ ਦੀ ਸ਼ੁਰੂਆਤ ਸਦਨ ‘ਚ ਚੇਅਰਮੈਨ ਦੇ ਆਉਣ ਦੀ ਆਵਾਜ਼ ਲਗਾਉਣ ਨਾਲ ਹੁੰਦੀ ਸੀ, ਜਿਸ ਵਿਚ ਉਹ ਮਾਣਯੋਗ ਮੈਂਬਰਾਂ, ਮਾਣਯੋਗ ਚੇਅਰਮੈਨ ਜੀ, ਤੇਜ਼ ਆਵਾਜ਼ ਵਿਚ ਬੋਲਦੇ ਹਨ। ਪਰ ਸੋਮਵਾਰ ਨੂੰ ਮਾਰਸ਼ਲਾਂ ਦੇ ਸਿਰ ‘ਤੇ ਪੱਗ ਦੀ ਬਜਾਏ ਗੂੜੇ ਰੰਗ ਦੀ ਪੀ ਕੈਪ ਸੀ। ਉਨ੍ਹਾਂ ਨੇ ਗੁੜੇ ਰੰਗ ਦੀ ਆਧੁਨਿਕ ਸੁਰੱਖਿਆ ਮੁਲਾਜ਼ਮਾਂ ਦੀ ਡਰੈੱਸ ਪਾਈ ਹੋਈ ਸੀ।

Previous articleUK Sikh delegates among representatives’ from 12 countries invited to India to mark 550th Birth Anniversary of Guru Nanak Dev ji
Next articleਜੇਲ੍ਹ ਮੰਤਰੀ ਰੰਧਾਵਾ ਦਾ ਪਲਟਵਾਰ, ਸੁਖਬੀਰ ਬਾਦਲ ਤੇ ਮਜੀਠੀਆ ਦੀਆਂ ਗੈਂਗਸਟਰਾਂ ਨਾਲ ਤਸਵੀਰਾਂ ਕੀਤੀਆਂ ਜਨਤਕ