ਬ੍ਰਿਸਬੇਨ (ਸਮਾਜ ਵੀਕਲੀ) : ਇੱਥੇ ਆਸਟ੍ਰੇਲਿਆਈ ਖੇਤੀਬਾੜੀ, ਪਾਣੀ ਅਤੇ ਵਾਤਾਵਰਨ ਵਿਭਾਗ ਨੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵਿਦੇਸ਼ਾਂ ਤੋਂ ਤੋਹਫ਼ੇ ਅਤੇ ਮਠਿਆਈਆਂ ਆਉਣ ਦੀ ਉਮੀਦ ਕਰ ਰਹੇ ਆਸਟ੍ਰੇਲਿਆਈ ਭਾਰਤੀ ਪਰਿਵਾਰਾਂ ਨੂੰ ‘ਸਖ਼ਤ’ ਜੈਵਿਕ ਵਿਭਿੰਨਤਾ ਕਾਨੂੰਨਾਂ ਦੀ ਉਲੰਘਣਾ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ।
ਬਿਮਾਰੀ ਦੇ ਖ਼ਤਰੇ ਨੂੰ ਭਾਂਪਦਿਆਂ ਵਿਭਾਗ ਨੇ ਕੁਝ ਰਵਾਇਤੀ ਤੋਹਫ਼ੇ ਅਤੇ ਦੁੱਧ ਤੋਂ ਬਣੀਆਂ ਰਵਾਇਤੀ ਮਠਿਆਈਆਂ ਪਾਰਸਲ ਰਾਹੀਂ ਭੇਜਣ ਦੀ ਆਗਿਆ ਨਹੀਂ ਦਿੱਤੀ ਹੈ। ਆਸਟ੍ਰੇਲਿਆਈ ਬਾਰਡਰ ਫੋਰਸ, ਜੈਵ ਵਿਭਿੰਨਤਾ ਕਾਨੂੰਨ (ਵਾਤਾਵਰਨ ਸੁਰੱਖਿਆ) ਤਹਿਤ ਹਰ ਸਾਲ ਤਕਰੀਬਨ 80,000 ਪੱਤਰ ਤੇ ਪਾਰਸਲ ਰੋਕ ਦਿੱਤੇ ਜਾਂਦੇ ਹਨ।