ਆਸਟਰੇਲੀਆ ਵੱਲੋਂ ਨਾਗਰਿਕਤਾ ਟੈਸਟ ’ਚ ਬਦਲਾਅ

ਸਿਡਨੀ (ਸਮਾਜ ਵੀਕਲੀ) : ਆਸਟਰੇਲੀਆ ਨੇ ਨਾਗਰਿਕਤਾ ਦੇਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਨਵਾਂ ਸਿਟੀਜ਼ਨਸ਼ਿਪ ਟੈਸਟ 15 ਨਵੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਇਹ ਟੈਸਟ ਨਾਗਰਿਕਾਂ ਦੀਆਂ ਨੈਤਿਕ ਜ਼ਿੰਮੇਵਾਰੀਆਂ ਤੇ ਅਧਿਕਾਰਾਂ ਬਾਰੇ ਹੈ। ਪਰਵਾਸੀਆਂ ਨੂੰ ਹੁਣ ਟੈਸਟ ਪਾਸ ਕਰਨ ਲਈ ਆਸਟਰੇਲੀਆ ਦੇ ਬਹੁ-ਸੱਭਿਆਚਾਰ ਤੇ ਕਾਨੂੰਨ ਪ੍ਰਤੀ ਵਚਨਬੱਧਤਾ ਨਾਲ ਜੁੜੇ ਸਵਾਲਾਂ ਦਾ ਉੱਤਰ ਦੇਣਾ ਹੋਵੇਗਾ। ਸਿਟੀਜ਼ਨਸ਼ਿਪ ਮੰਤਰੀ ਐਲਨ ਟੂਜ਼ ਨੇ ਦੱਸਿਆ ਕਿ ਟੈਸਟ ਵਿਚ 20 ਪ੍ਰਸ਼ਨ ਹੋਣਗੇ, ਜਿਨ੍ਹਾਂ ’ਚ ਆਸਟਰੇਲਿਆਈ ਕਦਰਾਂ-ਕੀਮਤਾਂ ਬਾਰੇ 5 ਪ੍ਰਸ਼ਨ ਸ਼ਾਮਲ ਹਨ। ਬਿਨੈਕਾਰ ਨੂੰ ਇਨ੍ਹਾਂ 5 ਪ੍ਰਸ਼ਨਾਂ ਦਾ ਸਹੀ ਉੱਤਰ ਦੇਣਾ ਜ਼ਰੂਰੀ ਹੈ।

Previous articleਕੁਵੈਤ ਦੇ ਸ਼ਾਸਕ ਸ਼ੇਖ਼ ਸਬ੍ਹਾ ਦਾ ਦੇਹਾਂਤ
Next articleਜੌਹਨਸਨ ਵੱਲੋਂ ਕੋਵਿਡ ਪ੍ਰਭਾਵਿਤ ਕਾਮਿਆਂ ਲਈ ਮੁਫ਼ਤ ਕੋਰਸਾਂ ਦੀ ਪੇਸ਼ਕਸ਼