ਆਸਟਰੇਲੀਆ: ਮੈਡੀਕਲ ਐਸੋਸੀਏਸ਼ਨ ਵੱਲੋਂ ਯਾਤਰਾ ਤੋਂ ਪਾਬੰਦੀਆਂ ਚੁੱਕਣ ਦੀ ਮੰਗ

ਮੈਲਬਰਨ (ਸਮਾਜ ਵੀਕਲੀ) : ਆਸਟਰੇਲਿਆਈ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਸਿਹਤ ਮੰਤਰੀ ਗ੍ਰੇਗ ਹੰਟ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਤੋਂ ਆਸਟਰੇਲੀਆ ਪਰਤਣ ਵਾਲੇ ਨਾਗਰਿਕਾਂ ਉਤੇ ਲਾਈ ਪਾਬੰਦੀ, ਜੁਰਮਾਨਾ ਤੇ ਜੇਲ੍ਹ ਦੀ ਦਿੱਤੀ ਚਿਤਾਵਨੀ ਨੂੰ ਤੁਰੰਤ ਵਾਪਸ ਲਿਆ ਜਾਵੇ। ਐਸੋਸੀਏਸ਼ਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਮੈਡੀਕਲ ਭਾਈਚਾਰਾ ਬਹੁਤ ਤਣਾਅ ਵਿਚ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਕਰੋਨਾਵਾਇਰਸ ਕਾਰਨ ਇਹ ਪਾਬੰਦੀ ਲਾਈ ਹੈ।

ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਉਮਰ ਖੁਰਸ਼ੀਦ ਨੇ ਕਿਹਾ ਕਿ ਸੰਗਠਨ ਇਸ ਗੱਲ ਦੀ ਹਮਾਇਤ ਕਰਦਾ ਹੈ ਕਿ ਦੇਸ਼ ਦੇ ਹੋਟਲ ਇਕਾਂਤਵਾਸ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਡਾਣਾਂ ’ਤੇ ਪਾਬੰਦੀ ਜਾਇਜ਼ ਹੈ ਕਿਉਂਕਿ ਭਾਰਤ ਤੋਂ ਆਉਣ ਵਾਲਿਆਂ ਵਿਚ ਕਰੋਨਾ ਦੇ ਕੇਸ ਵਧੇ ਹਨ। ਪਰ ਆਸਟਰੇਲੀਆ ਸਰਕਾਰ ਵੱਲੋਂ ਆਪਣੇ ਪੱਧਰ ਉਤੇ ਕੀਤਾ ਗਿਆ ਐਲਾਨ ਮੈਡੀਕਲ ਭਾਈਚਾਰੇ, ਖਾਸ ਤੌਰ ’ਤੇ ਭਾਰਤੀ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਵਿਚ ਤਣਾਅ ਵਧਾ ਰਿਹਾ ਹੈ।

ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੋ ਸੰਭਵ ਹੋਵੇ ਕਰਨਾ ਚਾਹੀਦਾ ਹੈ। ਚਾਰਟਰਡ ਉਡਾਣਾਂ, ਰੱਖਿਆ ਬਲਾਂ ਦੀ ਮਦਦ ਲਈ ਜਾ ਸਕਦੀ ਹੈ ਤੇ ਭਾਰਤ ਤੋਂ ਆਸਟਰੇਲਿਆਈ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਐਸੋਸੀਏਸ਼ਨ ਨੇ ਸਰਕਾਰ ਦੇ ਫ਼ੈਸਲੇ ਨੂੰ ਸਖ਼ਤ ਕਰਾਰ ਦਿੰਦਿਆਂ ਕਿਹਾ ਕਿ ਤਰਜੀਹ ਇਕਾਂਤਵਾਸ ਢਾਂਚੇ ਨੂੰ ਮਜ਼ਬੂਤ ਕਰਨਾ ਹੋਣੀ ਚਾਹੀਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਯਾਰਕ ਵਿਚ ਸਿੱਖ ਵਿਅਕਤੀ ’ਤੇ ਹਮਲਾ
Next articleਇਟਲੀ ਵਿੱਚ ਪ੍ਰਕਾਸ਼ ਪੁਰਬ ਮਨਾਇਆ