ਰੰਗਲਾ ਪੰਜਾਬ

(ਸਮਾਜ ਵੀਕਲੀ)

ਜਿੱਥੇ ਚੁੱਲੇ ਕੋਲ਼ ਬੈਠ ਫੁੱਕਾਂ ਮਾਰ ਦੀ ਪ੍ਰੀਤੋ।
ਜਿੱਥੇ ਮੱਕੀ ਦੀਆਂ ਰੋਟੀਆਂ ਉਤਾਰ ਦੀ ਏ ਜੀਤੋ।
ਜਿੱਥੇ ਗੰਦਲਾਂ ਦਾ ਸਾਗ ਹੈ ਸਵਾਦੀ ਲਾਜਵਾਬ।
ਸਦਾ ਖੁਸ਼ੀਆਂ ਚ ਖੇਡੇ ਮੇਰਾ ਰੰਗਲਾ ਪੰਜਾਬ।
ਰਹੇ ਖਿੜਿਆ ਬਗੀਚੀ ਵਿੱਚ ਸੋਹਣਾ ਇਹ ਗੁਲਾਬ।

ਜਿੱਥੇ ਦਾਦੀ ਸੋਹਣੇ ਪੋਤੇ ਨੂੰ ਸੁਣਾਉਂਦੀ ਏ ਕਹਾਣੀ।
ਜਿੱਥੇ ਭੈਣਾਂ ਵਾਂਙੂ ਰਹਿੰਦੀ ਐ ਦਰਾਣੀ ਤੇ ਜਠਾਣੀ।
ਜਿੱਥੇ ਨੂੰਹ ਆਖੇ ਸੱਸ ਸਾਊ ਮਿਲ਼ੀ ਬੇਹਿਸਾਬ।
ਸਦਾ ਖੁਸ਼ੀਆਂ ਚ ਖੇਡੇ ਮੇਰਾ ਰੰਗਲਾ ਪੰਜਾਬ।
ਰਹੇ ਖਿੜਿਆ ਬਗੀਚੀ ਵਿੱਚ ਸੋਹਣਾ ਇਹ ਗੁਲਾਬ।

ਜਿੱਥੇ ਚਾਰੇ ਪਾਸੇ ਫ਼ਸਲਾਂ ਦਾ ਹਰਾ ਭਰਾ ਰੰਗ।
ਜਿੱਥੇ ਕੋਠਿਆਂ ਤੋਂ ਨਿੱਕੇ ਜੇ ਉਡਾਉਂਦੇ ਨੇ ਪਤੰਗ।
ਜੀਹਦੇ ਸੋਹਣੇ ਜੇ ਇਲਾਕੇ ਮਾਝਾ ਮਾਲਵਾ ਦੁਆਬ।
ਸਦਾ ਖੁਸ਼ੀਆਂ ਚ ਖੇਡੇ ਮੇਰਾ ਰੰਗਲਾ ਪੰਜਾਬ।
ਰਹੇ ਖਿੜਿਆ ਬਗੀਚੀ ਵਿੱਚ ਸੋਹਣਾ ਏਹ ਗੁਲਾਬ।

ਜਿੱਥੇ ਪਿੰਡਾਂ ਦੇ ਜਵਾਨ ਪੁੱਤ ਖੇਡ ਦੇ ਕਬੱਡੀ।
ਜਿੱਥੇ ਮੇਲਿਆਂ ਚ ਝੰਡੀ ਵਾਲ਼ੀ ਕੁਸ਼ਤੀ ਐ ਗੱਡੀ।
ਜਿੱਥੇ ਵੇਖੇ ਭਲਵਾਨਾਂ ਸਦਾ ਜਿੱਤਣ ਦੇ ਖ਼ਾਬ।
ਸਦਾ ਖੁਸ਼ੀਆਂ ਚ ਖੇਡੇ ਮੇਰਾ ਰੰਗਲਾ ਪੰਜਾਬ।
ਰਹੇ ਖਿੜਿਆ ਬਗੀਚੀ ਵਿੱਚ ਸੋਹਣਾ ਏਹ ਗੁਲਾਬ।

ਜਿੱਥੇ ਪੜ੍ਹੀ ਜਾਂਦੀ ਬਾਣੀ ਸਭ ਬੋਲਣ ਪੰਜਾਬੀ।
ਜਿੱਥੇ ਰਹਿੰਦੇ ਨੇ ਹਿਸਾਬੀ ਬੰਦੇ ਹਾਜਿਰ ਜਵਾਬੀ।
ਜਿੱਥੇ ਅਣਖਾਂ ਦੇ ਰਾਖੇ ਧੰਨੇ ਮੰਨਦੇ ਨਾ ਦਾਬ।
ਸਦਾ ਖੁਸ਼ੀਆਂ ਚ ਖੇਡੇ ਮੇਰਾ ਰੰਗਲਾ ਪੰਜਾਬ।
ਰਹੇ ਖਿੜਿਆ ਬਗੀਚੀ ਵਿੱਚ ਸੋਹਣਾ ਇਹ ਗੁਲਾਬ।

ਧੰਨਾ ਧਾਲੀਵਾਲ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਪਤਾ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਏਗਾ
Next articleਅੱਪਰਾ ਵਿਖੇ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ 22 ਨੂੰ