World ਆਰਕਟਿਕ ਮਹਾਸਾਗਰ ਦੀ ਬਰਫ਼ 2044 ਤੋਂ 2067 ਵਿਚਕਾਰ ਹੋ ਜਾਵੇਗੀ ਖ਼ਤਮ

ਆਰਕਟਿਕ ਮਹਾਸਾਗਰ ਦੀ ਬਰਫ਼ 2044 ਤੋਂ 2067 ਵਿਚਕਾਰ ਹੋ ਜਾਵੇਗੀ ਖ਼ਤਮ

ਲਾਸ ਏਂਜਲਸ  : ਇਕ ਅਧਿਐਨ ਮੁਤਾਬਕ ਮਨੁੱਖ ਵੱਲੋਂ ਪੈਦਾ ਕੀਤੀ ਗਈ ਪੌਣ-ਪਾਣੀ ਤਬਦੀਲੀ ਦੀ ਸਮੱਸਿਆ ਦੇ ਚੱਲਦਿਆਂ 2044 ਤੋਂ 2067 ਦੌਰਾਨ ਆਰਕਟਿਕ ਮਹਾਸਾਗਰ ‘ਚ ਮੌਜੂਦ ਬਰਫ਼ ਖ਼ਤਮ ਹੋ ਜਾਵੇਗੀ। ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਸ਼ੋਧਕਾਰਾਂ ਨੇ ਹਾਲਾਂਕਿ ਇਸ ਦੇ ਨਾਲ ਹੀ ਕਿਹਾ ਹੈ ਕਿ ਜਦੋਂ ਤਕ ਮਨੁੱਖ ਪਿ੍ਥਵੀ ‘ਤੇ ਹੈ ਉਦੋਂ ਤਕ ਆਰਕਟਿਕ ਖੇਤਰ ‘ਤੇ ਬਰਫ਼ ਰਹੇਗੀ। ਸਰਦੀਆਂ ‘ਚ ਜਿੱਥੇ ਇਸ ਬਰਫ਼ ਦਾ ਖੇਤਰਫਲ ਵਧੇਗਾ ਉੱਥੇ ਗਰਮੀਆਂ ‘ਚ ਘੱਟ ਹੋਵੇਗਾ।

ਉਪਗ੍ਰਹਿ ਅਧਿਐਨ ਦੱਸਦੇ ਹਨ ਕਿ ਸਤੰਬਰ ਦੌਰਾਨ ਜਦੋਂ ਆਰਕਟਿਕ ਮਹਾਸਾਗਰ ‘ਚ ਸਭ ਤੋਂ ਜ਼ਿਆਦਾ ਬਰਫ਼ ਹੁੰਦੀ ਹੈ ਉਸ ਵਿਚ ਪ੍ਰਤੀ ਦਹਾਕਾ 13 ਫ਼ੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ। ਇਹ ਸਿਲਸਿਲਾ ਸਾਲ 1979 ਤੋਂ ਚੱਲ ਰਿਹਾ ਹੈ। ਦਰਅਸਲ ਪੌਣ-ਪਾਣੀ ਤਬਦੀਲੀ ਦੇ ਅੰਕੜਿਆਂ ‘ਤੇ ਭਰੋਸਾ ਕਰਨ ਵਾਲੇ ਵਿਗਿਆਨੀ ਕਈ ਦਹਾਕਿਆਂ ਤੋਂ ਆਰਕਟਿਕ ਦੀ ਬਰਫ਼ ਪਿਘਲਣ ਨੂੰ ਲੈ ਕੇ ਭਵਿੱਖਬਾਣੀ ਕਰ ਰਹੇ ਹਨ ਪਰ ਨੇਚਰ ਕਲਾਈਮੇਟ ਚੇਂਜ ਨਾਂ ਦੀ ਪੱਤਿ੍ਕਾ ਵਿਚ ਪ੍ਰਕਾਸ਼ਿਤ ਲੇਖ ਉਨ੍ਹਾਂ ਦੇ ਅਧਿਐਨ ਦੇ ਪ੍ਰਕਾਰ ਨੂੰ ਲੈ ਕੇ ਸਹਿਮਤ ਨਹੀਂ। ਕੁਝ ਵਿਗਿਆਨੀਆਂ ਦੀ ਮੰਨਣਾ ਹੈ ਕਿ 2026 ਤਕ ਸਤੰਬਰ ‘ਚ ਆਰਕਟਿਕ ਮਹਾਸਾਗਰ ‘ਚ ਬਿਲਕੁਲ ਬਰਫ਼ ਨਹੀਂ ਰਿਹਾ ਕਰੇਗੀ।

ਉਧਰ ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਥਿਤੀ 2132 ਤਕ ਆਵੇਗੀ। ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਹਾਇਕ ਸ਼ੋਧਕਰਤਾ ਤੇ ਇਸ ਸ਼ੋਧ ਦੇ ਮੁੱਖ ਲੇਖਕ ਚੈਡ ਠਾਕਰੇ ਦਾ ਕਹਿਣਾ ਹੈ ਕਿ ਆਈਸ-ਸੀ ਐਲਬੇਡੋ ਫੀਡਬੈਕ ਨੂੰ ਸਮਝਣ ‘ਚ ਹੋਈ ਗ਼ਲਤੀ ਕਾਰਨ ਮਹਾਸਾਗਰ ‘ਚ ਜੰਮੀ ਬਰਫ਼ ਦੇ ਪਿਘਲਣ ‘ਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਉਦੋਂ ਹੁੰਦੀ ਹੈ ਜਦੋਂ ਮਹਾਸਾਗਰ ‘ਚ ਜੰਮੀ ਬਰਫ਼ ਦਾ ਇਕ ਟੁਕੜਾ ਪੂਰੀ ਤਰ੍ਹਾਂ ਪਿਘਲ ਜਾਂਦਾ ਹੈ ਜਿਸ ਦੇ ਚੱਲਦਿਆਂ ਸਮੁੰਦਰ ਦੀ ਜਲ ਸਤ੍ਹਾ ਦੇ ਸਿੱਧੇ ਸੰਪਰਕ ਵਿਚ ਆ ਜਾਂਦੀ ਹੈ ਅਤੇ ਜ਼ਿਆਦਾ ਮਾਤਰਾ ‘ਚ ਪ੍ਰਕਾਸ਼ ਅਵਸ਼ੋਸ਼ਿਤ ਕਰਨ ਲੱਗੀ ਹੈ। ਸ਼ੋਧਕਾਰਾਂ ਨੇ ਕਿਹਾ ਕਿ ਸੂਰਜ ਦੇ ਪ੍ਰਕਾਸ਼ ਦੀ ਪਰਿਵਰਤਨਸ਼ੀਲਤਾ ਜਾਂ ਐਲਬੇਡੇ ਵਿਚ ਤਬਦੀਲੀ ਨਾਲ ਸਥਾਨਕ ਵਾਰਮਿੰਗ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਰਫ਼ ਪਿਘਲਦੀ ਹੈ।

Previous articleCentre can’t judge Delhi water quality with 11 samples: Kejriwal
Next articleNaomie Harris wants to buy a rural home