ਧਰਮਸ਼ਾਲਾ (ਸਮਾਜ ਵੀਕਲੀ): ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਮੀਡੀਆ ਇਸ ਨੂੰ ਸਰਕਾਰ ਦੇ ਰਿਮੋਟ ਕੰਟਰੋਲ ਵਜੋਂ ਪੇਸ਼ ਕਰਦਾ ਹੈ ਪਰ ਸੱਚ ਲੁਕੋਇਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਭਾਰਤ ਵਿਸ਼ਵ ਸ਼ਕਤੀ ਨਹੀਂ ਹੈ ਪਰ ਕਰੋਨਾ ਮਹਾਮਾਰੀ ਤੋਂ ਬਾਅਦ ਦੇ ਸਮੇਂ ’ਚ ਯਕੀਨਨ ਇਸ ਕੋਲ ਵਿਸ਼ਵ ਗੁਰੂ ਬਣਨ ਦੀ ਸਮਰੱਥਾ ਹੈ। ਇੱਥੇ ਸਾਬਕਾ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਮੀਡੀਆ ਸਾਨੂੰ ਸਰਕਾਰ ਦਾ ਰਿਮੋਟ ਕੰਟਰੋਲ ਆਖਦਾ ਹੈ, ਪਰ ਇਹ ਸੱਚ ਨਹੀਂ ਹੈ। ਭਾਵੇਂ, ਸਾਡੇ ਕੁਝ ਕਾਰਕੁਨ ਸਰਕਾਰ ਦਾ ਹਿੱਸਾ ਜ਼ਰੂਰ ਹਨ ਪਰ ਸਰਕਾਰ ਸਾਡੇ ਸਵੈਮ ਸੇਵਕਾਂ ਨੂੰ ਕਿਸੇ ਕਿਸਮ ਦੀ ਤਸੱਲੀ ਜਾਂ ਭਰੋਸਾ ਨਹੀਂ ਦਿੰਦੀ। ਲੋਕ ਸਾਥੋਂ ਪੁੱਛਦੇ ਹਨ ਕਿ ਸਾਨੂੰ ਸਰਕਾਰ ਤੋਂ ਕੀ ਮਿਲਦਾ ਹੈ, ਮੇਰਾ ਜੁਆਬ ਹੁੰਦਾ ਹੈ ਕਿ ਸਾਨੂੰ ਉਹ ਵੀ ਗੁਆਉਣਾ ਪੈ ਸਕਦਾ ਹੈ, ਜੋ ਸਾਡੇ ਕੋਲ ਹੁੰਦਾ ਹੈ।’ ਆਰਐੱਸਐੱਸ ਮੁਖੀ ਹਿਮਾਚਲ ਪ੍ਰਦੇਸ਼ ਦੇ ਪੰਜ ਦਿਨਾਂ ਦੌਰੇ ’ਤੇ ਹਨ ਤੇ ਉਨ੍ਹਾਂ ਵੱਲੋਂ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly